ਲੁਧਿਆਣਾ ‘ਚ ਕੋਬਰੇ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌਤ, 4 ਬੱਚਿਆਂ ਦੇ ਸਿਰੋਂ ਉਠਿਆ ਮਾਪਿਆਂ ਦਾ ਸਾਇਆ

0
261

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਰੀਕੇ ਇਲਾਕੇ ਵਿਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਜਦੋਂ ਜੋੜਾ ਡੇਅਰੀ ‘ਚ ਬਣੇ ਕਮਰੇ ਅੰਦਰ ਸੌਂ ਰਿਹਾ ਸੀ, ਉਦੋਂ ਵਾਪਰੀ। ਜਾਣਕਾਰੀ ਮੁਤਾਬਕ ਬਿਹਾਰ ਦਾ ਰਹਿਣ ਵਾਲਾ ਸੁਸ਼ੀਲ ਪਾਸਵਾਨ 39 ਸਾਲ ਅਤੇ ਉਸਦੀ ਪਤਨੀ ਲਲਿਤਾ ਦੇਵੀ 38 ਸਾਲ ਪਿਛਲੇ ਡੇਢ ਸਾਲ ਤੋਂ ਆਪਣੇ 4 ਬੱਚਿਆਂ ਨਾਲ ਥਰੀਕੇ ਇਲਾਕੇ ਵਿਚ ਰਹਿ ਰਹੇ ਸਨ। ਉਹ ਥਰੀਕੇ ਦੀ ਇਕ ਦੁੱਧ ਦੀ ਡੇਅਰੀ ਵਿਚ ਕੰਮ ਕਰਦੇ ਸਨ।

ਬੀਤੀ ਰਾਤ ਉਨ੍ਹਾਂ ਦੇ ਬੱਚੇ ਛੱਤ ‘ਤੇ ਸੁੱਤੇ ਸਨ ਜਦਕਿ ਸੁਸ਼ੀਲ ਅਤੇ ਲਲਿਤਾ ਕਮਰੇ ਵਿਚ ਸੁੱਤੇ ਹੋਏ ਸਨ। ਇਸੇ ਦੌਰਾਨ ਕਮਰੇ ਵਿਚ ਸੱਪ ਨੇ ਸੁਸ਼ੀਲ ਅਤੇ ਲਲਿਤਾ ਨੂੰ ਡੰਗ ਮਾਰ ਦਿੱਤਾ। ਸੁਸ਼ੀਲ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲਲਿਤਾ ਦੇ ਰੌਲਾ ਪਾਉਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਪਹੁੰਚਣ ਦੇ ਕੁਝ ਸਮੇਂ ਬਾਅਦ ਹੀ ਔਰਤ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ