ਪਤਨੀ ਨਾਲ ਸਬੰਧਾਂ ਦੇ ਸ਼ੱਕ ‘ਚ ਦੋਸਤ ਦਾ ਗਲ਼ਾ ਵੱਢਿਆ, ਫਿਲਮੀ ਸਟਾਈਲ ‘ਚ ਜ਼ਮੀਨ ‘ਤੇ ਡਿਗੇ ਦੋਸਤ ਮੂਹਰੇ ਮਾਰੇ ਡਾਇਲਾਗ

0
121

ਕਰਨਾਟਕਾ| ਅੱਜ ਕੱਲ੍ਹ ਕ੍ਰਾਈਮ ਬਹੁਤ ਵਧ ਗਿਆ ਹੈ ਅਤੇ ਇਹ ਹੀ ਕਾਰਨ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਦੇ ਵਿੱਚ ਕਰਨਾਟਕ ਦੇ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ ਆਪਣੀ ਪਤਨੀ ਨਾਲ ਸਬੰਧਾਂ ਦੇ ਸ਼ੱਕ ਵਿਚ ਆਪਣੇ ਦੋਸਤ ਦਾ ਗਲਾ ਵੱਢ ਕੇ ਉਸ ਦਾ ਖੂਨ ਪੀਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੀੜਤ ਦੀ ਜਾਨ ਬਚ ਗਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਕਰਨਾਟਕ ਦੇ ਚਿੱਕਬੱਲਾਪੁਰ ਤੋਂ ਸਾਹਮਣੇ ਆਈ ਇਸ ਭਿਆਨਕ ਘਟਨਾ ਨੂੰ ਇਕ ਗਵਾਹ ਨੇ ਆਪਣੇ ਕੈਮਰੇ ‘ਚ ਕੈਦ ਕਰ ਲਿਆ ਹੈ। NDTV ‘ਚ ਛਪੀ ਖਬਰ ਮੁਤਾਬਕ ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਜੇ ਨੂੰ ਸ਼ੱਕ ਸੀ ਕਿ ਉਸ ਦੇ ਦੋਸਤ ਮਰੇਸ਼ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਇਸ ਤੋਂ ਬਾਅਦ 19 ਜੂਨ ਨੂੰ ਵਿਜੇ ਨੇ ਮਰੇਸ਼ ਨੂੰ ਮਿਲਣ ਲਈ ਕਿਹਾ।

ਪਰ ਜਦੋਂ ਦੋਵੇਂ ਮਿਲੇ ਤਾਂ ਇਸ ਮੁੱਦੇ ਨੂੰ ਲੈ ਕੇ ਉਨ੍ਹਾਂ ਦੀ ਲੜਾਈ ਵਧ ਗਈ ਅਤੇ ਗੁੱਸੇ ‘ਚ ਆ ਕੇ ਵਿਜੇ ਨੇ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਮਰੇਸ਼ ਦਾ ਗਲ਼ਾ ਵੱਢ ਦਿੱਤਾ। ਇੱਕ ਗਵਾਹ ਦੁਆਰਾ ਮੋਬਾਈਲ ਫੋਨ ‘ਤੇ ਕੈਦ ਕੀਤੀ ਗਈ ਵੀਡੀਓ ਵਿੱਚ ਵਿਜੇ ਆਪਣੇ ਦੋਸਤ ਨੂੰ ਫੜ ਕੇ ਉਸਦਾ ਖੂਨ ਪੀਂਦਾ ਦਿਖਾਈ ਦੇ ਰਿਹਾ ਹੈ।

ਵੀਡੀਓ ਤੋਂ ਲੱਗ ਰਿਹਾ ਹੈ ਕਿ ਵਿਜੈ ਜ਼ਮੀਨ ਉਤੇ ਡਿਗੇ ਆਪਣੇ ਦੋਸਤ ਤੋਂ ਕੋਈ ਸਵਾਲ ਪੁੱਛ ਰਿਹਾ ਹੈ। ਉਹ ਉੱਚੀ-ਉਚੀ ਡਾਇਲਾਗ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਕਥਿਤ ਦੋਸ਼ੀ ਵਿਜੇ ਹੇਠਾਂ ਝੁਕ ਕੇ ਮਰੇਸ਼ ਦੇ ਗਲ਼ੇ ‘ਚੋਂ ਵਹਿ ਰਿਹਾ ਖੂਨ ਪੀਂਦਾ ਵੀ ਨਜ਼ਰ ਆ ਰਿਹਾ ਹੈ। ਉਹ ਜ਼ਖਮੀ ਵਿਅਕਤੀ ਨੂੰ ਮੁੱਕਾ ਮਾਰਦਾ ਅਤੇ ਥੱਪੜ ਮਾਰਦਾ ਵੀ ਨਜ਼ਰ ਆ ਰਿਹਾ ਹੈ ਤੇ ਡਾਇਲਾਗਬਾਜ਼ੀ ਵੀ ਕਰ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਜੇ ਖਿਲਾਫ ਕੇਂਚਰਲਾਹੱਲੀ ਪੁਲਿਸ ਸਟੇਸ਼ਨ ‘ਚ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦਕਿ ਮਰੇਸ਼ ਦਾ ਇਲਾਜ ਚੱਲ ਰਿਹਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ