ਸਬਜ਼ੀ ਮੰਡੀ ਰਾਜਪੁਰਾ ‘ਚ ਫੜ੍ਹੀ ਲਗਾਉਣ ਨੂੰ ਲੈ ਕੇ ਲੜਾਈ, 1 ਦੀ ਮੌਤ, ਦੂਜਾ ਗੰਭੀਰ

0
396

ਪਟਿਆਲਾ/ਰਾਜਪੁਰਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਪੁਰਾ ਸਬਜ਼ੀ ਮੰਡੀ ਵਿਚ ਐਤਵਾਰ ਰਾਤ 2 ਗੁੱਟਾਂ ਦੀ ਲੜਾਈ ਵਿਚ 1 ਵਿਅਕਤੀ ‘ਤੇ ਹੋਏ ਕਾਤਲਾਨਾ ਹਮਲਾ ਕੀਤਾ ਗਿਆ, ਜਿਸ ਵਿਚ ਉਸ ਦੀ ਮੌਤ ਹੋ ਗਈ ਜਦਕਿ ਸਾਥੀ ਗੰਭੀਰ ਫੱਟੜ ਹਾਲਤ ਵਿਚ ਸੈਕਟਰ 32 ਹਸਪਤਾਲ ਚੰਡੀਗੜ੍ਹ ਦਾਖਲ ਹੈ।

ਲੜਾਈ ਦਾ ਕਾਰਨ ਸਬਜ਼ੀ ਮੰਡੀ ਵਿਚ ਫੜ੍ਹੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਸਵਰਨ ਸਿੰਘ ਵਾਸੀ ਨੀਲਪੁਰ ਵਜੋਂ ਹੋਈ ਹੈ। ਥਾਣਾ ਸਿਟੀ ਪੁਲਿਸ ਨੇ ਸਬਜ਼ੀ ਮੰਡੀ ਵਿਚ ਮੌਕੇ ਦਾ ਦੌਰਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।