ਜਲਾਲਾਬਾਦ : ਡਲਿਵਰੀ ਤੋਂ ਬਾਅਦ ਨਵਜੰਮੀ ਬੱਚੀ ਨੂੰ ਲੈ ਕੇ ਭੱਜਿਆ ਸਹੁਰਾ ਪਰਿਵਾਰ, ਡਿਪ੍ਰੈਸ਼ਨ ‘ਚ ਗਈ ਵਿਆਹੁਤਾ ਨੇ ਤੋੜਿਆ ਦਮ

0
417

ਜਲਾਲਾਬਾਦ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਲਾਲਾਬਾਦ ਦੀ ਦਸਮੇਸ਼ ਨਗਰੀ ਵਿਚ ਰਹਿਣ ਵਾਲੀ ਇਕ ਔਰਤ ਦੀ ਮੌਤ ਹੋ ਗਈ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਨੇ ਦਮ ਤੋੜ ਦਿੱਤਾ। ਵਿਆਹੁਤਾ ਦੇ ਮਾਪਿਆਂ ਨੇ ਉਸ ਦੇ ਸਹੁਰਿਆਂ ’ਤੇ ਦਾਜ ਲਈ ਉਸ ਨੂੰ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਰਮਨਦੀਪ ਸਿੰਘ ਵਾਸੀ ਦਸਮੇਸ਼ ਨਗਰੀ ਨੇ ਦੱਸਿਆ ਕਿ ਉਸ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹਲਕਾ ਗੁਰੂਹਰਸਹਾਏ ਦੇ ਪਿੰਡ ਬਿੱਲੀਮਾਰ ਵਿਖੇ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਵਿਚ ਸੋਨੇ ਦੇ ਗਹਿਣੇ ਅਤੇ ਸਵਿਫਟ ਕਾਰ ਵੀ ਦਿੱਤੀ ਗਈ। ਉਸ ਨੇ ਆਪਣੀ ਭੈਣ ਦੇ ਸਹੁਰਿਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਰਬਜੀਤ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ।

Class 10 student allegedly beaten to death by classmates at Jharkhand  school - India Today

ਰਮਨਦੀਪ ਅਨੁਸਾਰ ਪੁਲਿਸ ਵੱਲੋਂ ਕਈ ਵਾਰ ਰਾਜ਼ੀਨਾਮਾ ਵੀ ਕੀਤਾ ਗਿਆ। ਦੂਜੇ ਪਾਸੇ ਜਦੋਂ ਪਤਾ ਲੱਗਾ ਕਿ ਲੜਕਾ ਬੱਚੀ ਨੂੰ ਲੈ ਕੇ ਜਾ ਰਿਹਾ ਹੈ ਤਾਂ ਉਸ ਨੂੰ ਹੋਰ ਵੀ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਉਹ ਬੀਮਾਰ ਹੋ ਗਈ, ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹੱਦ ਉਦੋਂ ਹੋ ਗਈ ਜਦੋਂ ਉਸ ਦਾ ਜੀਜਾ ਅਤੇ ਇਕ ਹੋਰ ਰਿਸ਼ਤੇਦਾਰ ਨਵ-ਜੰਮੀ ਬੱਚੀ ਨੂੰ ਲੈ ਕੇ ਫਰਾਰ ਹੋ ਗਏ।

ਰਮਨਦੀਪ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦਾਜ ਦੇ ਲਾਲਚੀ ਭੈਣ ਦੇ ਸਹੁਰਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਹੋਰ ਵਿਆਹੁਤਾ ਅਜਿਹੇ ਸਹੁਰਿਆਂ ਦਾ ਸ਼ਿਕਾਰ ਨਾ ਬਣੇ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)