ਕੈਨੇਡਾ ‘ਚ 5 ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਹਾਈਵੇ ‘ਤੇ ਮਿਲੀ ਲਾਸ਼

0
95

ਟੋਰਾਂਟੋ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਪੁਲਿਸ ਨੇ ਮੈਨੀਟੋਬਾ ਸੂਬੇ ਵਿਚ ਨਦੀ ਕੰਢਿਓਂ ਇਕ ਲਾਸ਼ ਬਰਾਮਦ ਕੀਤੀ ਹੈ, ਜੋ ਗੁਜਰਾਤ ਨਾਲ ਸਬੰਧਤ ਭਾਰਤੀ ਵਿਦਿਆਰਥੀ ਦੀ ਦੱਸੀ ਜਾ ਰਹੀ ਹੈ। ਇਹ 20 ਸਾਲਾ ਵਿਦਿਆਰਥੀ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਸੀ। ਲਾਸ਼ ਮੈਨੀਟੋਬਾ ਸੂਬੇ ਵਿਚ ਬਰੈਂਡਨ ਸ਼ਹਿਰ ਤੋਂ ਪੂਰਬ ਵੱਲ ਅਸਨੀਬੋਇਨ ਨਦੀ ਤੇ ਹਾਈਵੇਅ 100 ਬ੍ਰਿਜ ਨੇੜਿਓਂ ਮਿਲੀ।

ਵਿਦਿਆਰਥੀ ਦੀ ਪਛਾਣ ਵਿਸ਼ੇ ਪਟੇਲ ਵਜੋਂ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਸਵੇਰੇ ਬਰੈਂਡਨ ਪੁਲਿਸ ਕੋਲ ਉਸ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਲਿਖਵਾਈ ਸੀ। ਪਰਿਵਾਰ ਦੇ ਮੈਂਬਰਾਂ ਨੂੰ ਨਦੀ ਤੇ ਹਾਈਵੇਅ ਨੇੜਿਓਂ ਕੁਝ ਕੱਪੜੇ ਮਿਲੇ। ਰਿਪੋਰਟ ਮੁਤਾਬਕ ਐਮਰਜੈਂਸੀ ਸਰਵਿਸ ਕਾਮਿਆਂ ਨੇ ਇਲਾਕੇ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਲਾਸ਼ ਬਰਾਮਦ ਹੋਈ। ਉਹ ਅਸਨੀਬੋਇਨ ਕਮਿਊਨਿਟੀ ਕਾਲਜ ਵਿੱਚ ਵਿਦਿਆਰਥੀ ਸੀ ਤੇ ਸ਼ੁੱਕਰਵਾਰ ਸਵੇਰ ਤੋਂ ਲਾਪਤਾ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਘਰ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਪਟੇਲ ਕਾਰ ਵਿਚ ਘਰੋਂ ਨਿਕਲਿਆ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)