ਲੁੱਟ ਸਫਲ ਹੋਣ ‘ਤੇ ਡਾਕੂ ਹਸੀਨਾ ਮੋਨਾ ਹਰਿਦੁਆਰ ਸ਼ੁਕਰਾਨਾ ਕਰਨ ਗਈ ਸੀ – ਪੁਲਿਸ

0
119

ਚੰਡੀਗੜ੍ਹ | ਲੁਧਿਆਣਾ ਪੁਲਿਸ ਦੀ ਪ੍ਰੈਸ ਕਾਨਫਰੰਸ ਵਿਚ ਵੱਡੇ ਖੁਲਾਸੇ ਹੋਏ ਹਨ। ਪੁਲਿਸ ਨੇ ਦੱਸਿਆ ਕਿ ਲੁੱਟ ਸਫਲ ਹੋਣ ‘ਤੇ ਡਾਕੂ ਹਸੀਨਾ ਮੋਨਾ ਹਰਿਦੁਆਰ ਸ਼ੁਕਰਾਨਾ ਕਰਨ ਗਈ ਸੀ। ਇਹ ਜਾਣਕਾਰੀ ਲੁਧਿਆਣਾ ਪੁਲਿਸ ਨੇ ਦਿੱਤੀ। ਮਨਦੀਪ ਮੋਨਾ ਕੋਲੋਂ 12 ਲੱਖ ਰੁਪਏ ਬਰਾਮਦ ਹੋਏ। ਦੱਸ ਦਈਏ ਕਿ ਲੁਧਿਆਣਾ ਵਿਚ ਸਾਢੇ 8 ਕਰੋੜ ਰੁਪਏ ਦੀ ਲੁੱਟ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲੁਧਿਆਣਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਭਗੌੜੀ ਮਨਦੀਪ ਕੌਰ ਉਰਫ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

डाकू हसीना" ने लूटा Ludhiana, पति और Mastermind के खिलाफ Loc जारी - ludhiana  cash loot van-mobile

ਪੁਲਿਸ ਨੇ ਲੁਧਿਆਣਾ ਕੈਸ਼ ਵੈਨ ਲੁੱਟ ਦੇ ਕਿੰਗਪਿਨ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਗ੍ਰਿਫਤਾਰ ਕੀਤੇ ਹਨ। ਪੰਜਾਬ ਦੇ ਡੀ.ਜੀ.ਪੀ. ਨੇ ਇਸ ਸਬੰਧੀ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਬਹੁ-ਕਰੋੜੀ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਪਹੁੰਚ ਦੀ ਵਰਤੋਂ ਕੀਤੀ ਗਈ।

ਇਸ ਤੋਂ ਪਹਿਲਾਂ ਪੁਲਿਸ ਨੇ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਦੋਹਾਂ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਮਨਦੀਪ ਮੋਨਾ ਅਤੇ ਜਸਵਿੰਦਰ ਸਿੰਘ ਜਿੰਨਾ ਮਰਜ਼ੀ ਭੱਜ ਲੈਣ ਪਰ ਉਹ ਬਚ ਨਹੀਂ ਸਕਣਗੇ। ਦੱਸ ਦਈਏ ਕਿ ਲੁਧਿਆਣਾ ਲੁੱਟ ਦੀ ਮਾਸਟਰਮਾਈਂਡ ਦਾ 1 ਹੋਰ ਸਾਥੀ ਮਾਨਸਾ ਤੋਂ ਗ੍ਰਿਫਤਾਰ ਕਰ ਲਿਆ ਹੈ।