ਜਲੰਧਰ : ਨਗਰ ਨਿਗਮ ਨੇ ਸਈਪੁਰ ਵਿਖੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਪਾਰਕ ਤੋੜਿਆ

0
121

ਜਲੰਧਰ| ਜਲੰਧਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੋਂ ਦੇ ਸਈਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਉਤੇ ਬਣੇ ਪਾਰਕ ਨੂੰ ਨਗਰ ਨਿਗਮ ਨੇ ਤੋੜ ਦਿੱਤਾ ਹੈ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕ ਸਭਾ ਹਲਕੇ ਦੇ ਇੰਚਾਰਜ ਬਲਵਿੰਦਰ ਕੁਮਾਰ ਮੌਕੇ ਉਤੇ ਪੁੱਜੇ ਤੇ ਉਨ੍ਹਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਟੁੱਟਣ ਤੋਂ ਬਚਾਅ ਲਿਆ, ਹਾਲਾਂਕਿ ਨਿਗਮ ਨੇ ਪਾਰਕ ਉਤੇ ਆਪਣੀ ਡਿਚ ਮਸ਼ੀਨ ਚਲਾ ਦਿੱਤੀ ਸੀ।

ਇਸ ਮੌਕੇ ਬਸਪਾ ਦੇ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਬਸਪਾ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਸਈਪੁਰ ਪੁੱਜਣ ਤੇ ਸਰਕਾਰ ਤੇ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ।