ਅੰਮ੍ਰਿਤਸਰ| ਅੰਮ੍ਰਿਤਸਰ ਦੇ ਦੋ ਸਰਕਾਰੀ ਸਕੂਲਾਂ ਵਿਚ ਅੱਜ ਤੜਕੇ ਬਿਜਲੀ ਵਿਭਾਗ ਨੇ ਛਾਪਾ ਮਾਰਿਆ। ਇਨ੍ਹਾਂ ਸਕੂਲਾਂ ਵਿਚ ਬਿਜਲੀ ਵਿਭਾਗ ਨੇ ਜਦੋਂ ਛਾਪਾ ਮਾਰਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਕਿਵੇਂ ਸਕੂਲ ਵਾਲਿਆਂ ਨੇ ਬਿਜਲੀ ਚੋਰੀ ਕਰਨ ਦੇ ਢੰਗ ਤਰੀਕੇ ਅਪਣਾਏ ਸਨ। ਬਿਜਲੀ ਵਿਭਾਗ ਵਾਲਿਆਂ ਨੂੰ ਵੀ ਕਾਫੀ ਦੇਰ ਸਮਝ ਹੀ ਨਹੀਂ ਲੱਗੀ ਕਿ ਕੀਤਾ ਕੀ ਹੈ।
ਸਕੂਲਾਂ ਵਾਲਿਆਂ ਨੇ ਅੰਡਰਗ੍ਰਾਊਂਡ ਤਾਰਾਂ ਪਾ ਕੇ ਸਿੱਧੇ ਕੁਨੈਕਸ਼ਨ ਜੋੜੇ ਹੋਏ ਸਨ। ਇਸ ਤਰ੍ਹਾਂ ਸਰਕਾਰੀ ਸਕੂਲਾਂ ਵਾਲਿਆਂ ਨੇ ਸਰਕਾਰ ਤੇ ਬਿਜਲੀ ਵਿਭਾਗ ਨੂੰ ਲੱਖਾਂ ਦਾ ਚੂਨਾ ਲਗਾਇਆ ਹੈ। ਸਕੂਲਾਂ ਵਲੋਂ ਲਾਈਆਂ ਇਨ੍ਹਾਂ ਸਿੱਧੀਆਂ ਤਾਰਾਂ ਨੂੰ ਦੇਖ ਕੇ ਤਾਂ ਛਾਪਾ ਮਾਰਨ ਆਏ ਬਿਜਲੀ ਮੁਲਾਜ਼ਮਾਂ ਦੇ ਵੀ ਦਿਮਾਗ ਘੁੰਮ ਗਏ।
ਦੇਖੋ ਪੂਰੀ ਵੀਡੀਓ-