ਕਪੂਰਥਲਾ : 12 ਸਾਲ ਦੀ ਉਮਰ ‘ਚ ਬੱਚਾ ਜੰਮਣ ਵਾਲੀ ਕੁੜੀ ਬੱਚੇ ਨੂੰ ਹਸਪਤਾਲ ਛੱਡ ਕੇ ਆਪ ਫਰਾਰ

0
658

ਕਪੂਰਥਲਾ| ਫਗਵਾੜਾ ਡਵੀਜ਼ਨ ‘ਚ ਬੀਤੇ ਦਿਨੀਂ ਬੱਚੇ ਨੂੰ ਜਨਮ ਦੇਣ ਵਾਲੀ 12 ਸਾਲਾ ਨਾਬਾਲਗ ਲੜਕੀ ਹਸਪਤਾਲ ‘ਚੋਂ ਫਰਾਰ ਹੋ ਗਈ ਹੈ। ਇਸ ਦੇ ਨਾਲ ਹੀ ਉਸ ਦੇ ਮਾਤਾ-ਪਿਤਾ ਅਤੇ ਦੇਖਭਾਲ ਕਰਨ ਵਾਲੇ ਵੀ ਲਾਪਤਾ ਹਨ।

ਨਵਜੰਮਿਆ ਬੱਚਾ ਅਜੇ ਵੀ ਹਸਪਤਾਲ ਵਿੱਚ ਹੈ। ਨਾਬਾਲਗ ਮਾਂ ਦੇ ਫਰਾਰ ਹੋਣ ਨਾਲ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ।