ਬ੍ਰੇਕਿੰਗ : ਪੰਜਾਬ ‘ਚ ਗਲੈਂਡਰਜ਼ ਵਾਇਰਸ ਦੀ ਐਂਟਰੀ, ਘੋੜਿਆਂ ਤੋਂ ਇਨਸਾਨਾਂ ‘ਚ ਫੈਲ ਰਹੀ ਖਤਰਨਾਕ ਬੀਮਾਰੀ

0
453

ਚੰਡੀਗੜ੍ਹ | ਪੰਜਾਬ ‘ਚ ਗਲੈਂਡਰਜ਼ ਵਾਇਰਸ ਦੀ ਐਂਟਰੀ ਹੋ ਗਈ ਹੈ। ਘੋੜਿਆਂ ਤੋਂ ਇਨਸਾਨਾਂ ‘ਚ ਬੀਮਾਰੀ ਫੈਲ ਰਹੀ ਹੈ। ਇਹ ਬੀਮਾਰੀ ਘੋੜਿਆਂ ਤੋਂ ਖੱਚਰਾਂ ਵਿਚ ਵੀ ਫੈਲਦੀ ਹੈ ਤੇ ਕੈਂਸਰ ਤੋਂ ਵੀ ਖਤਰਨਾਕ ਹੈ। ਗਲੈਂਡਰਜ਼ ਵਾਇਰਸ ਫੈਲਣ ਤੋਂ ਬਾਅਦ ਇੰਜੈਕਸ਼ਨ ਲਗਾ ਕੇ ਘੋੜੇ ਨੂੰ ਮਾਰਨਾ ਪੈਂਦਾ ਹੈ।

ਹਰਿਆਣਾ ਵਿਚ ਵੀ ਕਈ ਥਾਵਾਂ ਉਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਕੁੱਲੂ ਵਿਚ 2 ਘੋੜਿਆਂ ਨੂੰ ਟੀਕਾ ਲਗਾ ਕੇ ਮਾਰਿਆ ਗਿਆ। ਇਸ ਦਾ ਇਲਾਜ ਸਿਰਫ ਮੌਤ ਹੈ। ਇਸ ਬੀਮਾਰੀ ਨਾਲ ਘੋੜੇ ਨੂੰ ਬੁਖਾਰ ਹੁੰਦਾ ਹੈ ਤੇ ਫੇਫੜਿਆਂ ਉਤੇ ਅਸਰ ਪਾਂਦਾ ਹੈ, ਨੱਕ ਵਿਚੋਂ ਪਾਣੀ ਨਿਕਲਣ ਲੱਗਦਾ ਹੈ ਤੇ ਤੇਜ਼ੀ ਨਾਲ ਵਾਇਰਸ ਫੈਲਦਾ ਹੈ, ਜਿਸ ਦਾ ਅਜੇ ਤਕ ਸਟੀਕ ਇਲਾਜ ਮੌਜੂਦ ਨਹੀਂ ਹੈ। ਘੋੜੇ ਨੂੰ ਜਦੋਂ ਇਹ ਵਾਇਰਸ ਲਪੇਟ ਵਿਚ ਲੈ ਲੈਂਦਾ ਹੈ ਤਾਂ ਉਸ ਦੀ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ।