US : ਇੰਡੀਅਨ ਨੈਸ਼ਨਲ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਅੱਜਕਲ੍ਹ ਅਮਰੀਕਾ ਦੇ ਦੌਰੇ ਉਤੇ ਹਨ, ਜਿਥੇ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਹਨ।
ਸਟੈਨਫੋਰਡ ਯੂਨੀਵਰਸਿਟੀ ਵਿੱਚ ਇੱਕ ਅਭੁੱਲ ਇੰਟਰਐਕਟਿਵ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਵੀ ਗਏ, ਉਹ ਥਾਈਲੈਂਡ ਵੀ ਗਏ। ਇਥੋਂ ਤੱਕ ਕਿ ਉਹ ਸ਼੍ਰੀ ਲੰਕਾ ਵੀ ਗਏ। ਉਨ੍ਹਾਂ ਵਲੋਂ ਤਾਂ ਸਾਡੇ ਜੰਮਣ ਤੋਂ ਪਹਿਲਾਂ ਹੀ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਅਸਲ ਵਿਚ ਭਾਰਤ ਜੋੜੋ ਯਾਤਰਾ ਲੋਕਾਂ ਵਿਚ ਆਪਸੀ ਪਿਆਰ ਵਧਾਉਣ ਤੇ ਸਨਮਾਨ ਦੀ ਭਾਵਨਾ ਪੈਦਾ ਕਰਨ ਵਾਲੀ ਯਾਤਰਾ ਹੈ। ਹਾਲਾਂਕਿ ਉ੍ਹਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਆਪ ਨੂੰ ਗੂਰੂ ਨਾਨਕ ਦੇਵ ਜੀ ਨਾਲ ਕੰਪੇਅਰ ਨਹੀਂ ਕਰ ਰਹੇ। ਪਰ ਉਨ੍ਹਾਂ ਦੀਆਂ ਯਾਤਰਾਵਾਂ ਵੀ ਆਪਸੀ ਪਿਆਰ ਤੇ ਸਨਮਾਨ ਵਧਾਉਣ ਵਾਲੀਆਂ ਸਨ।
ਦੂਜੇ ਪਾਸੇ ਵਿਰੋਧੀ ਪਾਰਟੀਆਂ ਖਾਸ ਕਰ ਭਾਜਪਾ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਉਤੇ ਇਤਰਾਜ਼ ਪ੍ਰਗਟਾਇਆ ਹੈ।