ਅੱਜ ਤੋਂ ਇਹ ਹੋਣਗੇ 5 ਵੱਡੇ ਬਦਲਾਅ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ!

0
1156

1 ਜੂਨ ਯਾਨੀ ਅੱਜ ਤੋਂ ਆਮ ਆਦਮੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਬਦਲਾਅ ਆਏ ਹਨ। ਇਲੈਕਟ੍ਰਿਕ ਵਾਹਨ ਖਰੀਦਣਾ ਅੱਜ ਤੋਂ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਤਾਂ ਆਓ ਜਾਣਦੇ ਹਾਂ 1 ਜੂਨ ਤੋਂ ਹੋਣ ਵਾਲੇ 5 ਵੱਡੇ ਬਦਲਾਅ ਬਾਰੇ।

ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 172 ਰੁਪਏ ਤੱਕ ਦੀ ਕਟੌਤੀ

ਦਿੱਲੀ ‘ਚ ਗੈਸ ਦੀ ਕੀਮਤ 1856.50 ਰੁਪਏ ਤੋਂ ਘਟ ਕੇ 1773 ਰੁਪਏ ‘ਤੇ ਆ ਗਈ ਹੈ। ਪਹਿਲਾਂ ਕੋਲਕਾਤਾ ਵਿੱਚ ਜਿੱਥੇ ਇਹ 1960.50 ਰੁਪਏ ਸੀ, ਹੁਣ ਇਹ 1875.50 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ, ਪਹਿਲਾਂ ਇਹ ਮੁੰਬਈ ਵਿੱਚ 1808.50 ਰੁਪਏ ਵਿੱਚ ਉਪਲਬਧ ਸੀ, ਜੋ ਹੁਣ 1725 ਰੁਪਏ ਵਿੱਚ ਉਪਲਬਧ ਹੋਵੇਗਾ।

ਇਲੈਕਟ੍ਰਿਕ ਗੱਡੀਆਂ ਖਰੀਦਣਾ ਹੋਇਆ ਮਹਿੰਗਾ

ਭਾਰੀ ਉਦਯੋਗ ਮੰਤਰਾਲੇ ਨੇ 19 ਮਈ ਨੂੰ ਦੋਪਹੀਆ ਵਾਹਨਾਂ ‘ਤੇ FAME-2 ਦੀ ਸਬਸਿਡੀ ਮੌਜੂਦਾ 15,000 ਰੁਪਏ ਪ੍ਰਤੀ ਕਿਲੋਵਾਟ ਤੋਂ ਘਟਾ ਕੇ 10,000 ਰੁਪਏ ਪ੍ਰਤੀ ਕਿਲੋਵਾਟ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ ਅਧਿਕਤਮ ਸਬਸਿਡੀ ਸੀਮਾ ਨੂੰ 40 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਦੇਸ਼ ਦੀ ਪ੍ਰਮੁੱਖ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ Ather Energy ਨੇ ਆਪਣੇ ਪ੍ਰਸਿੱਧ Ather 450X ਦੀ ਕੀਮਤ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਮੁਤਾਬਕ ਅੱਜ ਤੋਂ ਇਸ ਸਕੂਟਰ ਲਈ 32,500 ਰੁਪਏ ਵਾਧੂ ਅਦਾ ਕਰਨੇ ਪੈਣਗੇ।

ਹੁਣ ਰਾਸ਼ਟਰਪਤੀ ਭਵਨ 6 ਦਿਨਾਂ ਤੱਕ ਖੁੱਲ੍ਹਾ ਰਹੇਗਾ ਅੱਜ ਤੋਂ ਰਾਸ਼ਟਰਪਤੀ ਭਵਨ ਵਿੱਚ ਆਉਣ-ਜਾਣ ਦੀ ਸਹੂਲਤ ਪੰਜ ਦੀ ਬਜਾਏ ਹਫ਼ਤੇ ਵਿੱਚ ਛੇ ਦਿਨ ਕਰ ਦਿੱਤੀ ਗਈ ਹੈ। ਤੁਸੀਂ ਮੰਗਲਵਾਰ ਤੋਂ ਐਤਵਾਰ ਸਵੇਰੇ 9.30 ਤੋਂ ਸ਼ਾਮ 4.30 ਵਜੇ ਤੱਕ ਰਾਸ਼ਟਰਪਤੀ ਭਵਨ ਜਾ ਸਕਦੇ ਹੋ। ਦੱਸ ਦੇਈਏ ਕਿ ਇਹ ਸੱਤ ਟਾਈਮ ਸਲਾਟ ਵਿੱਚ ਕੀਤਾ ਜਾ ਸਕਦਾ ਹੈ।

ਬੈਂਕ ਲੁਟਾਉਣਗੇ ਪੈਸੇ

ਬੈਂਕਾਂ ਵਿੱਚ ਕਰੋੜਾਂ ਰੁਪਏ ਦੀ ਲਾਵਾਰਿਸ ਜਮ੍ਹਾਂ ਰਾਸ਼ੀ ਪਈ ਹੈ। 1 ਜੂਨ ਤੋਂ ਆਰਬੀਆਈ ਇਸ ਪੈਸੇ ਨੂੰ ਇਸ ਦੇ ਮਾਲਕ ਜਾਂ ਵਾਰਸ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਉਣ ਜਾ ਰਿਹਾ ਹੈ। ਜਿਸ ਦਾ ਨਾਮ 100 ਦਿਨ 100 ਪੇਅ ਹੈ। ਇਸ ਮੁਹਿੰਮ ਦੇ ਤਹਿਤ, ਬੈਂਕ 100 ਦਿਨਾਂ ਵਿੱਚ ਚੋਟੀ ਦੇ 100 ਲਾਵਾਰਿਸ ਜਮ੍ਹਾ ਭਾਵ ਲਾਵਾਰਿਸ ਪੈਸੇ ਨੂੰ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਉਣ ਦਾ ਕੰਮ ਕਰੇਗਾ।

ਏਟੀਐੱਫ ਦੀਆਂ ਕੀਮਤਾਂ ਵਿਚ ਵੀ ਹੋਵੇਗੀ ਕਟੌਤੀ

ਐਲਪੀਜੀ ਤੋਂ ਇਲਾਵਾ ਤੇਲ ਕੰਪਨੀਆਂ ਨੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐਫ.) ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ। ਇੱਕ ਕਿਲੋਲੀਟਰ ਏਟੀਐਫ ਦੀ ਕੀਮਤ ਵਿੱਚ 6600 ਰੁਪਏ ਦੀ ਕਟੌਤੀ ਕੀਤੀ ਗਈ ਹੈ। ਦਿੱਲੀ ਵਿੱਚ ATF ਦੀ ਕੀਮਤ ਪਹਿਲਾਂ 95,935.34 ਰੁਪਏ ਤੋਂ ਘੱਟ ਕੇ 89,303.09 ਰੁਪਏ ਹੋ ਗਈ ਹੈ।