ਸੰਗਰੂਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸਤੌਜ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਜੋਧਾ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਕਣਕਵਾਲ ਭੰਗੂਆਂ ਨੇੜੇ ਕੰਬਾਈਨ ਧੋ ਰਹੇ ਸਨ ਤਾਂ ਉਥੇ ਜ਼ਮੀਨ ‘ਤੇ ਡਿੱਗੀ ਬਿਜਲੀ ਦੀ ਤਾਰ ਨੂੰ ਜਿਵੇਂ ਹੀ ਹੱਥ ਨਾਲ ਪਿੱਛੇ ਕਰਨ ਲੱਗਾ ਤਾਂ ਬਿਜਲੀ ਦੀ ਲਪੇਟ ਵਿਚ ਆ ਗਿਆ।
ਤਾਰਾਂ ਵਿਚ ਜੋੜ ਹੋਣ ਕਾਰਨ ਉਸ ਦਾ ਹੱਥ ਨੰਗੀਆਂ ਤਾਰਾਂ ’ਤੇ ਲੱਗ ਗਿਆ, ਜਿਸ ਕਾਰਨ ਮੌਕੇ ’ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਕੰਬਾਈਨ ਵਿਚ ਕਰੰਟ ਆਉਣ ਨਾਲ ਉਸ ਦਾ ਸਾਥੀ ਸਤਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ਼ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 22 ਸਾਲ ਦਾ ਨੌਜਵਾਨ ਜੋਧਾ ਸਿੰਘ ਲੋਕਲ ਗੁਰਦੁਆਰਾ ਕਮੇਟੀ ਸਤੌਜ ਦੇ ਪ੍ਰਧਾਨ ਕਰਨੈਲ ਸਿੰਘ ਦਾ ਪੁੱਤਰ ਸੀ। ਨੌਜਵਾਨ ਦੀ ਅਚਾਨਕ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ ਹੈ।