ਜਲੰਧਰ : ਪਾਨ ਦੀ ਦੁਕਾਨ ‘ਚੋਂ ਚੋਰਾਂ ਨੇ 25 ਹਜ਼ਾਰ ਕੈਸ਼ ਤੇ ਲੱਖਾਂ ਦੀਆਂ ਮਹਿੰਗੀਆਂ ਸਿਗਰਟਾਂ ਉਡਾਈਆਂ

0
369

ਜਲੰਧਰ| ਜਲੰਧਰ ਵਿਚ ਚੋਰੀ ਦਾ ਇਕ ਅਜੀਬੋ ਗਰੀਬ ਮਾਮਲਾ ਸਾਹਮਣਾ ਆਇਆ ਹੈ। ਇਥੇ ਚੋਰਾਂ ਨੇ ਇਕ ਪਾਨ ਦੀ ਦੂਕਾਨ ਉਤੇ ਹੱਥ ਸਾਫ ਕੀਤਾ ਹੈ। ਚੋਰ ਦੁਕਾਨ ਵਿਚੋਂ 25 ਹਜ਼ਾਰ ਕੈਸ਼ ਤੇ ਇਕ ਲੱਖ ਰੁਪਏ ਦੀਆਂ ਮਹਿੰਗੀਆਂ ਸਿਗਰਟਾਂ ਲੈ ਕੇ ਚਲਦੇ ਬਣੇ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਡਲ ਟਾਊਨ ਵਿਚ ਚੌਰੱਸੀਆ ਪਾਨ ਪਾਰਲਰ ਦੇ ਮਾਲਕ ਨੇ ਦੱਸਿਆ ਕਿ ਲੰਘੀ ਰਾਤ 11 ਵਜੇ ਉਹ ਆਪਣੀ ਦੁਕਾਨ ਦੇ ਸ਼ਟਰ ਕਲੋਜ਼ ਕਰਕੇ ਗਏ ਸਨ ਤੇ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਟੁੱਟੇ ਪਏ ਸਨ ਤੇ ਅੰਦਰੋਂ 20 ਤੋਂ 25 ਹਜ਼ਾਰ ਕੈਸ਼ ਤੇ ਲੱਖਾਂ ਰੁਪਏ ਦੀਆਂ ਮਹਿੰਗੀਆਂ ਸਿਗਰਟਾਂ ਗਾਇਬ ਸਨ।

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਤੇ ਉਹ ਨੇੜਲੀਆਂ ਦੁਕਾਨਾਂ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਤੇ ਜਲਦੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।