ਫਰੀਦਕੋਟ| ਮੈਂ ਹੁਣ ਜ਼ਿੰਦਗੀ ਦਾ ਬੋਝ ਨਹੀਂ ਝੱਲ ਸਕਦੀ, ਮੈਂ ਆਪਣੀ ਜ਼ਿੰਦਗੀ ਖਤਮ ਕਰ ਰਹੀ ਹਾਂ… ਫਰੀਦਕੋਟ ਦੇ ਨਾਮਵਰ ਕਾਲਜ ਦੀ ਬੀਡੀਐਸ (ਬੈਚਲਰ ਆਫ਼ ਡੈਂਟਲ ਸਰਜਰੀ) ਦੀ ਵਿਦਿਆਰਥਣ ਇੰਸਟਾਗ੍ਰਾਮ ‘ਤੇ ਆਪਣੇ ਦੁੱਖ ਦੀ ਪੋਸਟ ਅਪਲੋਡ ਕਰਨ ਤੋਂ ਬਾਅਦ ਲਾਪਤਾ ਹੋ ਗਈ। ਉਹ ਘਰ ਜਾਣ ਦਾ ਕਹਿ ਕੇ ਕਾਲਜ ਛੱਡ ਗਈ ਸੀ ਪਰ ਘਰ ਨਹੀਂ ਆਈ। ਵਿਦਿਆਰਥਣ ਦੀ ਪੋਸਟ ਦਾ ਸਮਾਂ ਉਸ ਦੇ ਕਾਲਜ ਤੋਂ ਬਾਹਰ ਜਾਣ ਤੋਂ ਬਾਅਦ ਹੈ।
ਇਹ ਵਿਦਿਆਰਥਣ ਗੁਰਦਾਸਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਕਾਲਜ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਚੌਕਸੀ ਵਰਤੀ ਜਾ ਰਹੀ ਹੈ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਗੰਭੀਰ ਮਾਮਲੇ ‘ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।
ਇੰਸਟਾਗ੍ਰਾਮ ਪੋਸਟ ‘ਚ ਵਿਦਿਆਰਥਣ ਨੇ ਲਿਖਿਆ- ਮੈਨੂੰ ਨਹੀਂ ਪਤਾ ਕਿ ਕਿਥੋਂ ਸ਼ੁਰੂ ਕਰਾਂ, ਜਦੋਂ ਤੁਹਾਡੇ ਦਿਲ ‘ਚ ਬਹੁਤ ਕੁਝ ਹੈ। ਜਦੋਂ ਤੁਹਾਡੀ ਜ਼ਿੰਦਗੀ ਵਿਚ ਬਹੁਤ ਕੁਝ ਚੱਲ ਰਿਹਾ ਹੈ ਅਤੇ ਬੋਝ ਚੁੱਕਣਾ ਆਸਾਨ ਨਹੀਂ ਹੈ। ਮੈਂ ਮਜ਼ਬੂਤ ਨਹੀਂ ਹਾਂ, ਕਦੇ ਨਹੀਂ ਸੀ। ਜੇਕਰ ਮੇਰੇ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ। ਮੈਂ ਬਹੁਤ ਬੁਰੀ ਹਾਂ, ਮੈਂ ਕਦੇ ਵੀ ਆਪਣੇ ਮਾਪਿਆਂ ਨੂੰ ਮਾਣ ਮਹਿਸੂਸ ਨਹੀਂ ਕਰਵਾਇਆ। ਮੈਨੂੰ ਆਪਣੇ ਆਪ ਨਾਲ ਨਫਰਤ ਹੈ। ਮੈਂ ਅੱਜ ਆਪਣੀ ਜ਼ਿੰਦਗੀ ਖਤਮ ਕਰ ਰਹੀ ਹਾਂ। ਮੈਂ ਕਾਫੀ ਦੇਰ ਤੱਕ ਚੀਕਦੀ ਰਹੀ ਪਰ ਕਿਸੇ ਨੇ ਸੁਣੀ ਨਹੀਂ। ਮੈਂ ਇਸਨੂੰ ਹੋਰ ਨਹੀਂ ਲੈ ਸਕਦੀ।
ਕਾਲਜ ਵਿੱਚ ਸਾਰੀ ਰਾਤ ਹੁੰਦੀ ਰਿਹਾ ਇੰਤਜ਼ਾਰ
ਉਧਰ, ਕਾਲਜ ਦੇ ਅੰਦਰ ਰਹਿ ਰਹੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਕਾਲਜ ਦੇ ਹੋਸਟਲ ਵਿੱਚ ਰਾਤ ਭਰ ਮਾਹੌਲ ਤਣਾਅਪੂਰਨ ਰਿਹਾ। ਕਾਲਜ ਦੇ ਪ੍ਰਿੰਸੀਪਲ ਤੇ ਹੋਰ ਅਧਿਕਾਰੀ ਵੀ ਗੇਟ ’ਤੇ ਖੜ੍ਹੇ ਹੋ ਕੇ ਵਿਦਿਆਰਥਣ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਦੇ ਰਹੇ।