ਹਰਿਆਣਾ ‘ਚ ਹੈਵਾਨੀਅਤ : ਲੜਕੀ ਨੂੰ ਅਗਵਾ ਕਰਕੇ ਜੰਗਲ ‘ਚ 3 ਵਿਅਕਤੀਆਂ ਕੀਤਾ ਗੈਂਗਰੇਪ, ਵਾਰਦਾਤ ਮਗਰੋਂ ਖੂਹ ‘ਚ ਸੁੱਟਿਆ

0
445

ਹਰਿਆਣਾ/ਪਲਵਲ | ਹਰਿਆਣਾ ਦੇ ਪਲਵਲ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ 3 ਨੌਜਵਾਨ ਇਕ ਲੜਕੀ ਨੂੰ ਅਗਵਾ ਕਰਕੇ ਜੰਗਲ ਵਿਚ ਲੈ ਗਏ ਅਤੇ ਉੱਥੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਬਾਅਦ ‘ਚ ਲੜਕੀ ਨੂੰ ਖੂਹ ‘ਚ ਸੁੱਟ ਕੇ ਫਰਾਰ ਹੋ ਗਏ। ਕੁੜੀ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਲੜਕੀ ਨੂੰ ਬਾਹਰ ਕੱਢਿਆ।

ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ‘ਤੇ ਨਾਮਜ਼ਦ ਵਿਅਕਤੀ ਸਮੇਤ ਅਗਵਾ, ਸਮੂਹਿਕ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਲਵਲ ਮਹਿਲਾ ਥਾਣਾ ਇੰਚਾਰਜ ਸੁਸ਼ੀਲਾ ਮੁਤਾਬਕ ਹਥਿਨ ਥਾਣਾ ਖੇਤਰ ਦੇ ਇਕ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ‘ਚ ਕਿਹਾ ਹੈ ਕਿ ਉਹ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਅਕਸਰ ਘਰ ਤੋਂ ਬਾਹਰ ਰਹਿੰਦਾ ਹੈ।

ਜਦੋਂ ਉਸ ਦੀ ਲੜਕੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਉਸ ਦੀ ਲੜਕੀ ਨੂੰ ਖੂਹ ਵਿੱਚ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਸ ਦੀ ਧੀ ਨੂੰ ਖੂਹ ‘ਚੋਂ ਬਾਹਰ ਕੱਢਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਸ ਦੀ ਲੜਕੀ ਆਪਣੇ ਘਰ ਤੋਂ ਪੁਰਾਣੇ ਘਰ ਜਾ ਰਹੀ ਸੀ। ਰਸਤੇ ਵਿਚ ਤਿੰਨ ਨੌਜਵਾਨਾਂ ਨੇ ਉਸਦੀ ਲੜਕੀ ਨੂੰ ਅਗਵਾ ਕਰ ਲਿਆ। ਜਦੋਂ ਉਸਦੀ ਧੀ ਰੌਲਾ ਪਾਉਣ ਲੱਗੀ ਤਾਂ ਉਨ੍ਹਾਂ ਨੇ ਉਸਦੇ ਮੂੰਹ ਵਿਚ ਕੱਪੜਾ ਪਾ ਦਿੱਤਾ। ਨੌਜਵਾਨ ਉਸ ਦੀ ਲੜਕੀ ਨੂੰ ਅਗਵਾ ਕਰਕੇ ਜੰਗਲ ਵਿਚ ਲੈ ਗਏ। ਤਿੰਨਾਂ ਨੇ ਉਸ ਨਾਲ ਜੰਗਲ ਵਿਚ ਸਮੂਹਿਕ ਬਲਾਤਕਾਰ ਕੀਤਾ। ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।