ਨਵੀਂ ਦਿੱਲੀ | 1 ਮਈ ਤੋਂ ਤੁਹਾਡੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਬਦਲ ਗਈਆਂ ਹਨ। ਅੱਜ ਤੋਂ ਵਪਾਰਕ ਗੈਸ ਸਿਲੰਡਰ 171.50 ਰੁਪਏ ਸਸਤਾ ਹੋ ਗਿਆ ਹੈ। ਸਪੈਮ ਕਾਲਾਂ ਤੋਂ ਵੀ ਛੁਟਕਾਰਾ ਮਿਲਣ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਨੇ ਏਟੀਐਮ ਟ੍ਰਾਂਜੈਕਸ਼ਨ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਸ ਤੋਂ ਇਲਾਵਾ ਟਾਟਾ ਦੀਆਂ ਕਾਰਾਂ ਹੁਣ ਮਹਿੰਗੀਆਂ ਹੋਣਗੀਆਂ। ਅਸੀਂ ਤੁਹਾਨੂੰ 1 ਮਈ ਤੋਂ ਹੋਈਆਂ 6 ਵੱਡੀਆਂ ਤਬਦੀਲੀਆਂ ਬਾਰੇ ਦੱਸ ਰਹੇ ਹਾਂ
1. ਵਪਾਰਕ ਗੈਸ ਸਿਲੰਡਰ ਹੋਇਆ ਸਸਤਾ
ਦਿੱਲੀ ‘ਚ ਵਪਾਰਕ ਗੈਸ ਸਿਲੰਡਰ 2028 ਰੁਪਏ ਦੀ ਬਜਾਏ 1856.50 ਰੁਪਏ ‘ਚ ਮਿਲ ਰਿਹਾ ਹੈ। ਕੋਲਕਾਤਾ ‘ਚ ਕੀਮਤ 2132 ਰੁਪਏ ਤੋਂ ਘੱਟ ਕੇ 1960.50 ਰੁਪਏ ‘ਤੇ ਆ ਗਈ ਹੈ। ਮੁੰਬਈ ‘ਚ ਇਹ 1980 ਰੁਪਏ ਦੀ ਬਜਾਏ 1808.50 ਰੁਪਏ ‘ਚ ਉਪਲਬਧ ਹੈ। ਸਿਲੰਡਰ ਚੇਨਈ ‘ਚ 2021.50 ਰੁਪਏ ‘ਚ ਉਪਲਬਧ ਹੈ।
ਪਿਛਲੇ ਮਹੀਨੇ ਯਾਨੀ 1 ਅਪ੍ਰੈਲ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 92 ਰੁਪਏ ਦੀ ਕਟੌਤੀ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 350.50 ਰੁਪਏ ਵਧਾਈ ਗਈ ਸੀ।
ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ 1103 ਰੁਪਏ ‘ਤੇ ਬਰਕਰਾਰ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਆਖਰੀ ਬਦਲਾਅ ਮਾਰਚ ਮਹੀਨੇ ‘ਚ ਦੇਖਿਆ ਗਿਆ ਸੀ। ਉਦੋਂ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 1 ਰੁਪਏ ਦਾ ਵਾਧਾ ਕੀਤਾ ਸੀ
2 ਅਣਚਾਹੇ ਕਾਲ-ਮੈਸੇਜ ਹੁਣ ਨਹੀਂ ਆਉਣਗੇ
ਦੇਸ਼ ਦੇ ਸਾਰੇ ਤਿੰਨ ਪ੍ਰਮੁੱਖ ਨੈੱਟਵਰਕ ਸੇਵਾ ਪ੍ਰਦਾਤਾ, ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਸਪੈਮ ਕਾਲਾਂ ਨੂੰ ਰੋਕਣ ਲਈ ਆਪਣੇ ਸਿਸਟਮ ‘ਚ ਫਿਲਟਰ ਲਗਾਏ ਹਨ। ਕੰਪਨੀਆਂ ਦਾ ਦਾਅਵਾ ਹੈ ਕਿ AI ਦੀ ਮਦਦ ਨਾਲ ਨੈੱਟਵਰਕ ‘ਤੇ ਹੀ ਸਪੈਮ ਮੈਸੇਜ ਅਤੇ ਕਾਲ ਬਲੌਕ ਹੋ ਜਾਣਗੇ।
ਸਧਾਰਨ ਸ਼ਬਦਾਂ ‘ਚ ਹੁਣ ਤੱਕ ਸਾਨੂੰ ਕਾਲ ਪ੍ਰਾਪਤ ਕਰਨ ਤੋਂ ਬਾਅਦ ਪਤਾ ਚੱਲਦਾ ਸੀ ਕਿ ਇਹ ਇੱਕ ਸਪੈਮ ਕਾਲ ਹੈ। ਫਿਰ ਅਸੀਂ ਇਸ ਨੂੰ ਬਲੌਕ ਕਰਦੇ ਸੀ। ਹੁਣ ਉਹ ਪਹਿਲਾਂ ਹੀ ਨੈੱਟਵਰਕ ‘ਤੇ ਬਲਾਕ ਹੋ ਜਾਣਗੇ ਅਤੇ ਕਾਲਾਂ ਸਾਡੇ ਤੱਕ ਨਹੀਂ ਪਹੁੰਚ ਸਕਣਗੀਆਂ। ਟੈਲੀਕਾਮ ਰੈਗੂਲੇਟਰੀ ਅਥਾਰਟੀ ਨੇ ਕੰਪਨੀਆਂ ਨੂੰ 30 ਅਪ੍ਰੈਲ ਦੀ ਸਮਾਂ ਸੀਮਾ ਦਿੱਤੀ ਸੀ।
3 ਏਟੀਐਮ ਟ੍ਰਾਂਜੈਕਸ਼ਨ ਨਿਯਮਾਂ ‘ਚ ਬਦਲਾਅ
PNB ਯਾਨੀ ਪੰਜਾਬ ਨੈਸ਼ਨਲ ਬੈਂਕ ਨੇ ATM ਲੈਣ-ਦੇਣ ਨਾਲ ਜੁੜੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਇਸ ਦੇ ਅਨੁਸਾਰ ਜੇਕਰ ਏਟੀਐਮ ਤੋਂ ਪੈਸੇ ਕਢਾਉਂਦੇ ਸਮੇਂ ਤੁਹਾਡੇ ਖਾਤੇ ‘ਚ ਨਾਕਾਫ਼ੀ ਬੈਲੇਂਸ ਕਾਰਨ ਟ੍ਰਾਂਜੈਕਸ਼ਨ ਅਸਫਲ ਹੋ ਜਾਂਦਾ ਹੈ ਤਾਂ 10 ਰੁਪਏ ਦਾ ਚਾਰਜ ਦੇਣਾ ਪਵੇਗਾ।
4 SBI ਕ੍ਰੈਡਿਟ ਕਾਰਡਾਂ ਲਈ ਨਿਯਮਾਂ ‘ਚ ਬਦਲਾਅ
SBI ਕ੍ਰੈਡਿਟ ਕਾਰਡ ਹੁਣ ਸਾਰੀਆਂ ਸ਼੍ਰੇਣੀਆਂ ‘ਚ ਇੱਕ ਮਹੀਨੇ/ਬਿਲਿੰਗ ਚੱਕਰ ‘ਚ ਵੱਧ ਤੋਂ ਵੱਧ 5,000 ਰੁਪਏ ਦਾ ਕੈਸ਼ਬੈਕ ਪੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਸ਼ਾਪਿੰਗ ਸ਼੍ਰੇਣੀ ਵਿੱਚ ਵੱਧ ਤੋਂ ਵੱਧ 10,000 ਰੁਪਏ ਦਾ ਕੈਸ਼ਬੈਕ ਉਪਲਬਧ ਸੀ। ਇਸ ਤੋਂ ਇਲਾਵਾ ਮੁਫਤ ਏਅਰਪੋਰਟ ਲਾਉਂਜ ਐਕਸੈਸ ਦੀ ਸਹੂਲਤ ਹੁਣ ਉਪਲਬਧ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਕਾਰਡ ਧਾਰਕ ਨੂੰ ਹਰ ਸਾਲ 4 ਵਾਰ ਘਰੇਲੂ ਏਅਰਪੋਰਟ ਲਾਉਂਜ ਤੱਕ ਮੁਫਤ ਪਹੁੰਚ ਦਿੱਤੀ ਜਾਂਦੀ ਸੀ।
5. ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ
ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 96.72 ਰੁਪਏ ਹੈ, ਜਦਕਿ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।