ਸਿਰਸਾ ‘ਚ ਬੇਅਦਬੀ : ਗਲੀ ‘ਚ ਸੁੱਟਿਆ ਗੁਟਕਾ ਸਾਹਿਬ, ਸੇਵਾ ਬਹਾਨੇ ਗੁਰਦੁਆਰੇ ‘ਚ ਦਾਖਲ ਹੋਇਆ ਮੁਲਜ਼ਮ, ਗ੍ਰਿਫਤਾਰ

0
756

ਸਿਰਸਾ/ਹਰਿਆਣਾ | ਹਰਿਆਣਾ ਦੇ ਸਿਰਸਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਵੇਰੇ 4.30 ਵਜੇ ਸ਼ਹਿਰ ਦੀ ਜੇਜੇ ਕਾਲੋਨੀ ਵਿਚ ਵਾਪਰੀ। ਮੁਲਜ਼ਮ ਮਨਲੀਤ ਨੂੰ ਪੁਲਿਸ ਨੇ ਫੜ ਲਿਆ ਹੈ। ਉਹ ਜੇਜੇ ਕਾਲੋਨੀ ਦਾ ਹੀ ਰਹਿਣ ਵਾਲਾ ਹੈ।

ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਠ ਵਜੇ ਫੋਨ ਆਇਆ ਕਿ ਜੇਜੇ ਕਾਲੋਨੀ ਦੀ ਗਲੀ ਵਿੱਚ ਪੀੜਾ ਸਾਹਿਬ ਅਤੇ ਗੁਟਕਾ ਸਾਹਿਬ ਸੁੱਟੇ ਗਏ ਹਨ। ਉਸ ਨੇ ਦੱਸਿਆ ਕਿ ਸਵੇਰੇ 4.20 ਵਜੇ ਦੇ ਕਰੀਬ ਮੁਲਜ਼ਮ ਗੁਰਦੁਆਰਾ ਸਾਹਿਬ ਆਇਆ ਅਤੇ ਗ੍ਰੰਥੀ ਸਿੰਘ ਦੀ ਪਤਨੀ ਨੂੰ ਚਾਬੀ ਦੇਣ ਲਈ ਕਿਹਾ ਕਿ ਉਸ ਨੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨੀ ਹੈ।

ਉਸ ਤੋਂ ਬਾਅਦ ਮੁਲਜ਼ਮ ਨੇ ਪਹਿਲਾਂ ਗੁਟਕਾ ਸਾਹਿਬ ਅਤੇ ਪੀੜਾ ਸਾਹਿਬ ਨੂੰ ਚੁੱਕ ਕੇ ਗਲੀ ਵਿੱਚ ਸੁੱਟਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸਵੇਰੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ।

ਇਸ ਤੋਂ ਬਾਅਦ ਉਹ ਚਾਬੀ ਲੈ ਕੇ ਕਮਰੇ ਵਿਚ ਚਲਾ ਗਿਆ। ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦੂਜੇ ਕਮਰੇ ਵਿੱਚ ਸੁਖਾਸਣ ਕੀਤਾ ਹੋਇਆ ਸੀ।