8ਵੀਂ ਕਲਾਸ ‘ਚ ਟਾਪ ਕਰਨ ਵਾਲੀਆਂ ਵਿਦਿਆਰਥਣਾਂ ਲਈ ਚੰਗੀ ਖਬਰ : ਮਾਨ ਸਰਕਾਰ ਦੇਵੇਗੀ 51-51 ਹਜ਼ਾਰ

0
503

ਚੰਡੀਗੜ੍ਹ| ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਜਮਾਤ ‘ਚ ਸੂਬੇ ‘ਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਸਨਮਾਨਿਤ ਕਰੇਗੀ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਨ੍ਹਾਂ ਧੀਆਂ ਨੂੰ ਸਰਕਾਰ ਵੱਲੋਂ 51-51 ਹਜ਼ਾਰ ਰੁਪਏ ਦਿੱਤੇ ਜਾਣਗੇ। ਸ਼ੁੱਕਰਵਾਰ ਨੂੰ 8ਵੀਂ ਜਮਾਤ ਦੇ ਨਤੀਜੇ ਐਲਾਨੇ ਗਏ।

ਮਾਨਸਾ ਦੀ ਲਵਪ੍ਰੀਤ ਕੌਰ ਨੇ ਪੂਰੇ ਪੰਜਾਬ ‘ਚ ਟਾਪ ਕੀਤਾ ਹੈ, ਜਦਕਿ ਮਾਨਸਾ ਦੀ ਗੁਰਕੀਰਤ ਕੌਰ ਦੂਜੇ ਅਤੇ ਲੁਧਿਆਣਾ ਦੀ ਸਮਰਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲ ਅਤੇ ਸਰਕਾਰ ਸਿੱਖਿਆ ਦੇ ਮਿਆਰ ਨੂੰ ਦਿਨ-ਬ-ਦਿਨ ਉੱਚਾ ਚੁੱਕਣ ਲਈ ਵਚਨਬੱਧ ਹੈ…ਸਿੱਖਿਆ ਸਾਡੀ ਤਰਜੀਹ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦਾ 8ਵੀਂ ਜਮਾਤ ਦਾ ਨਤੀਜਾ ਆ ਗਿਆ ..ਪਹਿਲੀ ..ਦੂਸਰੀ ਅਤੇ ਤੀਸਰੀ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ 51-51 ਹਜ਼ਾਰ ਰੁਪਏ – ਮੁੱਖ ਮੰਤਰੀ ਭਗਵੰਤ ਮਾਨ