ਨਵੀਂ ਦਿੱਲੀ | ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਵੀਰਵਾਰ ਨੂੰ ਦਿੱਲੀ ਨਗਰ ਨਿਗਮ ਦੇ ਮੇਅਰ ਵਜੋਂ ਮੁੜ ਚੁਣੀ ਗਈ। ਇਸ ਅਹੁਦੇ ਲਈ ਅੱਜ ਹੀ ਵੋਟਿੰਗ ਹੋਣੀ ਸੀ ਪਰ ਵੋਟਿੰਗ ਤੋਂ ਪਹਿਲਾਂ ਭਾਜਪਾ ਨੇ ਆਪਣੀ ਉਮੀਦਵਾਰ ਸ਼ਿਖਾ ਰਾਏ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਦੇ ਨਾਂ ਵਾਪਸ ਲੈ ਲਏ।
22 ਫਰਵਰੀ ਨੂੰ ਹੋਈਆਂ ਚੋਣਾਂ ‘ਚ ਸ਼ੈਲੀ ਓਬਰਾਏ ਮੇਅਰ ਬਣ ਗਈ ਸੀ। ਉਦੋਂ ਉਨ੍ਹਾਂ ਦਾ ਕਾਰਜਕਾਲ ਸਿਰਫ 38 ਦਿਨ ਦਾ ਸੀ, ਜੋ ਹੁਣ ਖਤਮ ਹੋ ਰਿਹਾ ਹੈ। ਇਸ ਕਾਰਨ, ਮੇਅਰ ਦੀਆਂ ਚੋਣਾਂ ਦੁਬਾਰਾ ਕਰਵਾਈਆਂ ਜਾ ਰਹੀਆਂ ਸਨ ਕਿਉਂਕਿ ਦਿੱਲੀ ਐਮਸੀਡੀ ਦਾ ਕਾਰਜਕਾਲ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ 31 ਮਾਰਚ ਨੂੰ ਖਤਮ ਹੁੰਦਾ ਹੈ।








































