ਗੁਰੂਗ੍ਰਾਮ ‘ਚ ਕੈਂਸਰ ਦੇ ਨਕਲੀ ਟੀਕੇ 2.5 ਲੱਖ ‘ਚ ਵੇਚਣ ਵਾਲਾ ਮੁਲਜ਼ਮ ਗ੍ਰਿਫ਼ਤਾਰ

0
823

ਹਰਿਆਣਾ | ਗੁਰੂਗ੍ਰਾਮ ਵਿਚ ਕੈਂਸਰ ਦੀ ਬੀਮਾਰੀ ਦੇ ਨਕਲੀ ਟੀਕੇ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। CM ਫਲਾਇੰਗ ਦੀ ਟੀਮ ਨੇ ਸੈਕਟਰ-52 ਦੇ ਇੱਕ ਨਾਮੀ ਹਸਪਤਾਲ ਦੇ ਸਾਹਮਣੇ ਛਾਪਾ ਮਾਰ ਕੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਸ ਦੇ ਕਬਜ਼ੇ ‘ਚੋਂ ਕੈਂਸਰ ‘ਚ ਵਰਤਿਆ ਜਾਣ ਵਾਲਾ ਡੀਫਾਈਬਰੋਟਾਈਡ ਟੀਕਾ ਬਰਾਮਦ ਹੋਇਆ ਹੈ, ਜੋ ਕਿ ਨਕਲੀ ਹੈ। ਉਸ ਨੇ ਇਹ ਟੀਕਾ ਇੱਕ ਮਰੀਜ਼ ਦੇ ਪਰਿਵਾਰ ਨੂੰ ਢਾਈ ਲੱਖ ਰੁਪਏ ਵਿਚ ਵੇਚਿਆ ਸੀ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਦੋਸ਼ੀ ਸੰਦੀਪ, ਵਾਸੀ ਪੱਛਮੀ ਬੰਗਾਲ ਹੈ। ਸੀਐਮ ਫਲਾਇੰਗ ਨੂੰ ਗੁਰੂਗ੍ਰਾਮ ਵਿਚ ਇਸਦੀ ਸਪਲਾਈ ਬਾਰੇ ਸੂਚਿਤ ਕੀਤਾ ਗਿਆ ਸੀ।

ਇਸ ਤੋਂ ਬਾਅਦ ਉਸ ਨੂੰ ਡਰੱਗ ਵਿਭਾਗ ਦੀ ਟੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਆਰਟੇਮਿਸ ਹਸਪਤਾਲ ਦੇ ਸਾਹਮਣੇ ਮਰੀਜ਼ਾਂ ਨੂੰ 2.5 ਲੱਖ ਰੁਪਏ ਵਿੱਚ ਕੈਂਸਰ ਦੇ ਨਕਲੀ ਟੀਕੇ ਦੇਣ ਲਈ ਆਏ ਸਨ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਕੋਲ ਟੀਕੇ ਦਾ ਕੋਈ ਬਿੱਲ ਨਹੀਂ ਸੀ। ਇਹ ਟੀਕਾ ਦੱਖਣੀ ਦਿੱਲੀ ਦੇ ਜਾਮੀਆ ਨਗਰ ਦੇ ਰਹਿਣ ਵਾਲੇ ਮੋਤੀਉਰ ਰਹਿਮਾਨ ਅੰਸਾਰੀ ਨੇ ਸਪਲਾਈ ਕੀਤਾ ਸੀ। ਮੁਲਜ਼ਮ ਸੰਦੀਪ ਉਸ ਨਾਲ ਕੰਮ ਕਰਦਾ ਹੈ।