ਗੁਰਦਾਸਪੁਰ | ਇਥੋਂ ਇਕ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਪਿੰਡ ਗੋਹਤ ਪੋਕਰ ਵਸਨੀਕ ਇਕ ਵਿਅਕਤੀ ਜੋ ਪਾਸਪੋਰਟ ਦਫ਼ਤਰ ਜਲੰਧਰ ਗਿਆ ਸੀ, ਦੇ ਘਰੋਂ ਅਣਪਛਾਤੇ ਸੋਨੇ-ਚਾਂਦੀ ਦੇ ਗਹਿਣੇ, 300 ਯੂਰੋ ਤੇ 40 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਬਖਸ਼ੀਸ਼ ਸਿੰਘ ਪੁੱਤਰ ਨਿਰੰਜਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਪਰਿਵਾਰ ਸਮੇਤ ਪਾਸਪੋਰਟ ਦਫ਼ਤਰ ਜਲੰਧਰ ਗਿਆ ਸੀ।
ਬਾਅਦ ਦੁਪਹਿਰ ਕਰੀਬ 4 ਵਜੇ ਘਰ ਵਾਪਸ ਆਏ ਤਾਂ ਬੈੱਡਰੂਮ ‘ਚ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਸਾਮਾਨ ਖਿੱਲਰਿਆ ਪਿਆ ਸੀ। ਚੈੱਕ ਕਰਨ ‘ਤੇ ਪਤਾ ਲੱਗਾ ਕਿ 16.5 ਤੋਲੇ ਸੋਨੇ ਦੇ ਗਹਿਣੇ, 29 ਤੋਲੇ ਚਾਂਦੀ ਦੇ ਗਹਿਣੇ, 300 ਯੂਰੋ ਇਟਲੀ ਅਤੇ 40 ਹਜ਼ਾਰ ਰੁਪਏ ਕੋਈ ਚੋਰੀ ਕਰਕੇ ਲੈ ਗਿਆ ਹੈ। ਸਹਾਇਕ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇਦੀ ਕਾਰਵਾਈ ਕੀਤੀ ਜਾ ਰਹੀ ਹੈ।