ਚੰਡੀਗੜ੍ਹ ‘ਚ ਹਫ਼ਤੇ ਬਾਅਦ ਸਾਹਮਣੇ ਆਇਆ ਕੋਰੋਨਾ ਦਾ ਨਵਾਂ ਕੇਸ

    0
    590

    ਚੰਡੀਗੜ੍ਹ . 7 ਦਿਨ ਬਾਅਦ ਇੱਕ ਹੋਰ ਕੇਸ ਪੌਜ਼ੀਟਿਵ ਆਇਆ ਹੈ। ਪੀਯੂ ਦੇ ਇੱਕ 40 ਸਾਲਾ ਪ੍ਰੋਫੈਸਰ ਵਿਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿਚ ਆਈਸੋਲੇਟ ਕੀਤਾ ਗਿਆ ਹੈ।

    ਚਿੰਤਾ ਦੀ ਗੱਲ ਇਹ ਹੈ ਕਿ ਪ੍ਰੋਫੈਸਰ ਦੀ ਵਿਦੇਸ਼ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ ਅਤੇ ਨਾ ਹੀ ਉਹ ਕੋਰੋਨਾ ਪੌਜ਼ੀਟਿਵ ਦੇ ਸੰਪਰਕ ਵਿਚ ਆਇਆ। ਸਿਹਤ ਵਿਭਾਗ ਇਸ ਦੀ ਜਾਂਚ ਕਰ ਰਿਹਾ ਹੈ ਕਿ ਪ੍ਰੋਫੈਸਰ ਨੂੰ ਇਹ ਵਾਇਰਸ ਕਿਵੇਂ ਹੋਇਆ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਇੱਕ ਨਿੱਜੀ ਹਸਪਤਾਲ ਵਿੱਚ ਪ੍ਰੋਫੈਸਰ ਦੀ ਪਤਨੀ ਦੀ ਡਿਲੀਵਰੀ ਹੋਈ ਸੀ।

    ਇਸ ਦੌਰਾਨ ਪ੍ਰੋਫੈਸਰ ਲਗਾਤਾਰ ਹਸਪਤਾਲ ਆਉਂਦਾ ਰਿਹਾ ਅਤੇ ਇਸ ਦੌਰਾਨ ਉਹ ਕੈਮਿਸਟ ਦੀਆਂ ਦੁਕਾਨਾਂ ਉਤੇ ਵੀ ਲਗਾਤਾਰ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਨਿੱਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਪ੍ਰੋਫੈਸਰ ਦੇ ਦੋਸਤ ਉਸ ਨੂੰ ਮਿਲਣ ਲਈ ਆਏ ਸਨ। ਪ੍ਰੋਫੈਸਰ ਦੇ ਘਰ ਵਿੱਚ 21 ਦਿਨਾਂ ਦੀ ਬੱਚੀ ਤੋਂ ਇਲਾਵਾ, 8 ਸਾਲ ਦੀ ਬੇਟੀ ਤੇ ਪਤਨੀ ਹੈ। ਅਜਿਹੇ ਵਿੱਚ ਪੂਰੇ ਪਰਿਵਾਰ ਨੂੰ ਖ਼ਤਰਾ ਹੈ। ਸਿਹਤ ਵਿਭਾਗ ਨੇ ਸਾਰੇ ਪਰਿਵਾਰ ਦੇ ਸੈਂਪਲ ਲਏ ਹਨ ਅਤੇ ਆਲੇ ਦੁਆਲੇ ਦੇ ਇਲਾਕੇ ਨੂੰ ਸੀਲ ਕਰ ਕੇ ਲੋਕਾਂ ਨੂੰ ਕੁਅਰਨਟੀਨ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਚੰਡੀਗੜ੍ਹ ਵਿਚ 19 ਕੇਸ ਸਾਹਮਣੇ ਆਏ ਹਨ । ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ। ਅਤੇ 7 ਲੋਕ ਠੀਕ ਹੋ ਗਏ ਹਨ। ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।