ਜਲੰਧਰ ‘ਚ ਸੜਕ ਹਾਦਸੇ ‘ਚ NRI ਦੀ ਦਰਦਨਾਕ ਮੌਤ, 25 ਸਾਲ ਬਾਅਦ ਆਇਆ ਸੀ ਵਿਦੇਸ਼ ਤੋਂ ਪੰਜਾਬ

0
624

ਜਲੰਧਰ | ਇਥੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਗੁਰਾਇਆ ਦੇ ਨਜ਼ਦੀਕੀ ਪਿੰਡ ਮੁਠੱਡਾ ਖ਼ੁਰਦ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ 2 ਮੋਟਰਸਾਈਕਲਾਂ ਦੀ ਆਪਸ ਵਿਚ ਭਿਆਨਕ ਟੱਕਰ ਹੋਈ। ਹਾਦਸੇ ਵਿਚ ਇਕ NRI ਦੀ ਦਰਦਨਾਕ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।

ਮ੍ਰਿਤਕ ਦੀ ਪਛਾਣ ਜਸਪਾਲ ਰਾਮ ਪੁੱਤਰ ਅਨੰਤ ਰਾਮ ਵਾਸੀ ਬ੍ਰਹਮਪੁਰੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਸਪਾਲ ਤਕਰੀਬਨ 25 ਸਾਲ ਬਾਅਦ ਵਿਦੇਸ਼ ਤੋਂ ਭਾਰਤ ਆਇਆ ਸੀ। ਇਸ ਸਬੰਧੀ ਏ. ਐੱਸ. ਆਈ. ਜੈ ਗੋਪਾਲ ਨੇ ਦੱਸਿਆ ਕਿ ਮੋਟਰਸਾਈਕਲਾਂ ਦੀ ਟੱਕਰ ਹੋਣ ਨਾਲ ਇਕ ਐੱਨ. ਆਰ. ਆਈ. ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਜਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਦਾਖਲ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾ ਦਿੱਤੀ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।