ਸਿੱਕਮ ‘ਚ ਬਰਫ਼ੀਲਾ ਤੂਫ਼ਾਨ ਆਉਣ ਨਾਲ 6 ਸੈਲਾਨੀਆਂ ਦੀ ਮੌਤ

0
570

ਸਿੱਕਮ | ਪੂਰਬੀ ਸਿੱਕਿਮ ‘ਚ ਸੋਮਗੋ ਝੀਲ ਨੇੜੇ ਬਰਫੀਲਾ ਤੂਫਾਨ ਆਇਆ ਹੈ। ਇਸ ਵਿਚ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। 6 ਲੋਕਾਂ ਦੀ ਮੌਤ ਵੀ ਹੋਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਬਰਫ ‘ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਰੇ ਤੂਫਾਨ ਕਰਕੇ ਟੂਰਿਸ ਬੱਸ ਬੇਕਾਬੂ ਹੋ ਗਈ ਤੇ ਸਿੱਧੀ ਖੱਡ ਵਿਚ ਜਾ ਡਿੱਗੀਮਰਨ ਵਾਲਿਆਂ ਵਿਚ 4 ਪੁਰਸ਼, 1 ਔਰਤ ਅਤੇ ਇਕ ਬੱਚਾ ਸ਼ਾਮਲ ਹੈ। ਬਰਫ ਖਿਸਕਣ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਆਰਮੀ ਹਸਪਤਾਲ ਲਿਜਾਇਆ ਗਿਆ, ਜਿਥੇ 6 ਲੋਕਾਂ ਦੀ ਮੌਤ ਹੋ ਗਈ। ਸਿੱਕਮ ਪੁਲਿਸ, ਸਿੱਕਮ ਦੀ ਟਰੈਵਲ ਏਜੰਟ ਐਸੋਸੀਏਸ਼ਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਅਤੇ ਵਾਹਨਾਂ ਦੇ ਡਰਾਈਵਰ ਬਚਾਅ ਕਾਰਜ ਵਿਚ ਲੱਗੇ ਹੋਏ ਹਨ।