55 ਘੰਟੇ ਬਾਅਦ ਵੀ ਅੰਮ੍ਰਿਤਪਾਲ ਨਹੀਂ ਲੱਗਾ ਪੁਲਿਸ ਹੱਥ, ਭਾਲ ਲਗਾਤਾਰ ਜਾਰੀ

0
595

ਚੰਡੀਗੜ੍ਹ | 55 ਘੰਟੇ ਬਾਅਦ ਵੀ ਅੰਮ੍ਰਿਤਪਾਲ ਸਿੰਘ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਪੰਜਾਬ ਪੁਲਿਸ ਉਸ ਦੀ ਲਗਾਤਾਰ ਭਾਲ ਕਰ ਰਹੀ ਹੈ। ਹੁਣ ਤਕ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਦੇ ਕਈ ਸਾਥੀ ਫੜੇ ਜਾ ਰਹੇ ਹਨ ਤੇ ਅੰਮ੍ਰਿਤਪਾਲ ਦੇ ਚਾਚੇ ਨੇ ਵੀ ਸਿਰੰਡਰ ਕਰ ਦਿੱਤਾ ਹੋਇਆ ਹੈ। ਚੱਪੇ-ਚੱਪੇ ‘ਤੇ ਪੁਲਿਸ ਨਜ਼ਰ ਰੱਖ ਰਹੀ ਹੈ। ਥਾਂ-ਥਾਂ ਮੁਸਾਫਿਰਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ।