ਲੁਧਿਆਣਾ | ਜਗਰਾਓਂ ਵਿਚ ਪੁਲਿਸ ਨੇ ਅਫ਼ੀਮ ਦੇ ਬੂਟੇ ਲਾਉਣ ਦੇ ਆਰੋਪ ਹੇਠ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਚ ਖੇਤ ਵਿਚ ਅਫ਼ੀਮ ਉਗਾ ਰਿਹਾ ਹੈ। ਕੁਝ ਦਿਨਾਂ ਵਿਚ ਹੀ ਉਹ ਫੁੱਲਾਂ ਵਿਚੋਂ ਅਫੀਮ ਕੱਢਣ ਦੀ ਤਿਆਰੀ ਕਰ ਰਿਹਾ ਹੈ।
ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮ ਫੜੇ ਜਾ ਸਕਦੇ ਹਨ। ਇਸ ਸੂਚਨਾ ‘ਤੇ ਏ.ਐਸ.ਆਈ ਗੁਰਨਾਮ ਸਿੰਘ ਨੇ ਮੁਲਾਜ਼ਮਾਂ ਨਾਲ ਖੇਤਾਂ ‘ਚ ਛਾਪਾ ਮਾਰਿਆ ਤੇ 62 ਬੂਟੇ ਬਰਾਮਦ ਕੀਤੇ। ਪੁਲਿਸ ਨੇ ਉਕਤ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।