ਗੁਰਦਾਸਪੁਰ | ਇਥੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਇਕ ਮਾਸੂਮ ਦੀ ਕਰੰਟ ਲੱਗਣ ਨਾਲ ਜਾਨ ਚਲੀ ਗਈ। ਬੱਚੇ ਨਾਲ ਇਹ ਹਾਦਸਾ ਫੋਨ ਦਾ ਚਾਰਜਰ ਲਗਾਉਣ ਸਮੇਂ ਵਾਪਰਿਆ। ਚਾਰਜਰ ਲਗਾਉਂਦੇ ਸਮੇਂ ਬਿਜਲੀ ਦੀਆਂ ਤਾਰਾਂ ਨੂੰ ਬੱਚੇ ਦਾ ਹੱਥ ਲੱਗ ਗਿਆ, ਜਿਸ ਕਾਰਨ ਕਰੰਟ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਲਵਲੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਅੱਜ ਲਵਲੀ ਮੋਬਾਇਲ ਚਾਰਜ ਲਗਾਉਣ ਲੱਗਾ ਤਾਂ ਬਿਜਲੀ ਦੀ ਤਾਰ ਤੋਂ ਕਰੰਟ ਪੈ ਗਿਆ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਮ੍ਰਿਤਕ ਬੱਚੇ ਦੀ ਪਛਾਣ ਲਵਲੀ 12 ਸਾਲਾ ਨਿਵਾਸੀ ਪਨਿਆੜ ਗਾਂਧੀਆਂ ਕਾਲੋਨੀ ਵਜੋਂ ਹੋਈ ਹੈ। ਕਰੰਟ ਲੱਗਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਦਾਖਲ ਕਰਵਾਇਆ ਜਿਥੇ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।