ਖੰਨਾ ‘ਚ ਪਲਾਈਵੁੱਡ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਅੱਗ ਬੁਝਾਉਣ ‘ਚ ਲੱਗੀਆਂ

0
1916

ਲੁਧਿਆਣਾ| ਖੰਨਾ ਵਿਖੇ ਇੱਕ ਪਲਾਈਵੁੱਡ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਕੰਟਰੋਲ ਕਰਨ ਲਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੰਗਵਾਈਆਂ ਗਈਆਂ ਹਨ। ਜੇਕਰ ਅੱਗ ਵਾਲੀ ਥਾਂ ਦੇ ਨਾਲ ਬਣੇ ਲੱਕੜੀ ਦੇ ਕੁਆਰਟਰ ਅੱਗ ਦੀ ਲਪੇਟ ਚ ਆ ਜਾਂਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

ਫੈਕਟਰੀ ਮਾਲਕ ਰਾਜੇਸ਼ ਗੁਪਤਾ ਨੇ ਦੱਸਿਆ ਕਿ ਜਿਵੇਂ ਹੀ ਫੋਨ ਰਾਹੀਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਫੈਕਟਰੀ ‘ਚ ਅੱਗ ਲੱਗ ਗਈ ਹੈ ਤਾਂ ਉਨ੍ਹਾਂ ਨੇ ਇਸਨੂੰ ਕੰਟਰੋਲ ਕਰਨ ਦਾ ਕੰਮ ਸ਼ੁਰੂ ਕੀਤਾ। ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਅਤੇ ਅੱਗ ਨੂੰ ਕੰਟਰੋਲ ਕੀਤਾ ਗਿਆ। ਫਾਇਰ ਅਫਸਰ ਜਗਜੀਤ ਸਿੰਘ ਤੇ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਅੱਗ ਨੂੰ ਰੋਕਿਆ ਨਾ ਜਾਂਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਨਾਲ ਜਾਨੀ ਨੁਕਸਾਨ ਦਾ ਵੀ ਖਤਰਾ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਖੰਨਾ ਰੋਡ ’ਤੇ ਸਥਿਤ ਸ਼ਹਿਰ ਦੇ ਕਈ ਏਕੜ ’ਚ ਫ਼ੈਲੇ ਪੁਰਾਣੇ ਛੱਪੜ ’ਚ ਸਾਲਾਂ ਤੋਂ ਖੜ੍ਹੇ ਸਰਕੰਡੇ ਅਤੇ ਹੋਰ ਬਨਸਪਤੀ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਵਿੱਚ ਸੈਂਕੜੇ ਹੀ ਪੰਛੀਆਂ ਤੋਂ ਇਲਾਵਾ ਛੱਪੜ ’ਚ ਰਹਿਣ ਵਾਲ਼ੇ ਹਜ਼ਾਰਾਂ ਜੀਵ-ਜੰਤੂ ਸੜ ਕੇ ਸੁਆਹ ਹੋ ਗਏ ਸਨ। ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦੇ ਯਤਨ ਵਿੱਚ ਜੁਟ ਗਈਆਂ ਸਨ।