ਪਾਰਟੀ ‘ਤੇ ਲਿਜਾਣ ਦੀ ਥਾਂ ਨੌਜਵਾਨ ਨਾਬਾਲਿਗਾ ਨੂੰ ਲੈ ਗਿਆ ਪਲਾਟ ‘ਚ, ਸਾਰੀ ਰਾਤ ਸਾਥੀ ਸਮੇਤ ਕੀਤਾ ਜਬਰ-ਜ਼ਨਾਹ

0
502

ਲੁਧਿਆਣਾ | ਇਥੋਂ ਇਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਇਥੇ ਨੌਜਵਾਨ ਆਪਣੀ ਨਾਬਾਲਗ ਦੋਸਤ ਨੂੰ ਇਕ ਖਾਲੀ ਪਲਾਟ ਵਿਚ ਲੈ ਗਿਆ ਜਿਥੇ ਸਾਥੀ ਦੀ ਮਦਦ ਨਾਲ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਸਾਰੀ ਰਾਤ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਸਦੀ ਜਸ਼ਨਦੀਪ ਸਿੰਘ ਨਾਲ ਦੋਸਤੀ ਹੈ। ਰਾਤ ਨੂੰ ਉਹ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਿਆ ਕਿ ਹੋਟਲ ਵਿਚ ਜਾ ਕੇ ਪਾਰਟੀ ਕਰਦੇ ਹਾਂ ਪਰ ਮੈਕਡੋਨਲ ‘ਤੇ ਲਿਜਾਣ ਦੀ ਬਜਾਏ ਉਹ ਲੜਕੀ ਨੂੰ ਖਾਲੀ ਪਲਾਟ ਵਿਚ ਲੈ ਗਿਆ।

ਜਸ਼ਨਦੀਪ ਅਤੇ ਉਸਦੇ ਦੋਸਤ ਨੇ ਲੜਕੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਬਰ-ਜ਼ਨਾਹ ਕਰਦੇ ਰਹੇ। ਮੁਲਜ਼ਮਾਂ ਨੇ ਤੜਕੇ 3 ਵਜੇ ਲੜਕੀ ਨੂੰ ਘਰ ਦੇ ਬਾਹਰ ਛੱਡਿਆ ਅਤੇ ਫਰਾਰ ਹੋ ਗਏ। ਨਾਕਾਬੰਦੀ ਦੌਰਾਨ ਮੁਲਜ਼ਮ ਜਸ਼ਨਦੀਪ ਅਤੇ ਦਮਨ ਨੂੰ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਸੁਖਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।