ਲਾਰੈਂਸ ਤੇ ਜੱਗੂ Clash : ਬੰਬੀਹਾ ਗੈਂਗ ਨੇ ਵੀ ਮਾਰੀ ਐਂਟਰੀ, ਪੋਸਟ ਸਾਂਝੀ ਕਰ ਲਿਖਿਆ -‘ਗੋਲਡੀ ਬਰਾੜ ਸਭ ਤੋਂ ਵੱਡਾ ਦੋਗਲਾ’

0
182

ਚੰਡੀਗੜ। ਗੈਂਗਸਟਰਾਂ ਨੇ ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਗੋਲਡੀ ਬਰਾੜ ਤੇ ਜੱਗੂ ਭਗਵਾਨਪੁਰੀਆ ਦੇ ਕਲੇਸ਼ ਵਿਚਾਲੇ ਹੁਣ ਬੰਬੀਹਾ ਗਰੁੱਪ ਨੇ ਵੀ ਐਂਟਰੀ ਲੈ ਲਈ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੋਇੰਦਵਾਲ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਦੀਪ ਸਿੰਘ ਤੂਫ਼ਾਨ ਤੇ ਮਨਮੋਹਨ ਸਿੰਘ ਮੋਹਣਾ ਦਾ ਬੀਤੇ ਦਿਨ ਕਤਲ ਕਰ ਦਿੱਤਾ ਗਿਆ। ਇਸ ਦੋਹਰੇ ਕਤਲਕਾਂਡ ਦੇ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਗੈਂਗਸਟਰ ਐਕਟਿਵ ਹੋ ਗਏ ਹਨ।

ਦਰਅਸਲ, ਬੰਬੀਹਾ ਗਰੁੱਪ ਨੇ ਗੋਲਡੀ ਬਰਾੜ ਨੂੰ ਦੋਗਲਾ ਦੱਸਿਆ ਹੈ। ਬੰਬੀਹਾ ਗਰੁੱਪ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਗੋਲਡੀ ਬਰਾੜ ਨੇ ਜਿਨ੍ਹਾਂ ਤੋਂ ਕੰਮ ਲਿਆ ਹੁਣ ਉਨ੍ਹਾਂ ਨਾਲ ਹੀ ਮਾੜੀ ਕਰ ਰਿਹਾ ਹੈ, ਉਹ ਸਭ ਨੂੰ ਪਤਾ ਹੈ। ਲਾਰੇਂਸ ਤੇ ਗੋਲਡੀ ਕਿਸੇ ਸਮੇਂ ਜੱਗੂ ਦੇ ਪਿੱਛੇ-ਪਿੱਛੇ ਘੁੰਮ ਕੇ ਉਸਦੀ ਚਮਚਾਗਿਰੀ ਕਰਦੇ ਸੀ। ਪੂਰੇ ਪੰਜਾਬ ਨੂੰ ਪਤਾ ਹੈ ਲਾਰੈਂਸ ਨੇ ਸਟੈਂਡ ਹੋਣ ਲਈ ਜੱਗੀ ਦੀ ਵਰਤੋਂ ਕੀਤੀ ਹੈ। ਹੁਣ ਜਦੋਂ ਸਿੱਧੂ ਮੂਸੇਵਾਲੇ ਨੂੰ ਮਾਰ ਕੇ ਚਾਰ ਪੈਸੇ ਇਕੱਠੇ ਕਰਨ ਦੀ ਵਾਰੀ ਆਈ ਤਾਂ ਜੱਗੂ ਨੂੰ ਪਿੱਛੇ ਛੱਡ ਦਿੱਤਾ।”

ਇਸ ਤੋਂ ਅੱਗੇ ਬੰਬੀਹਾ ਗੈਂਗ ਨੇ ਲਿਖਿਆ ਕਿ ਸੰਦੀਪ ਨੰਗਲ ਅੰਬੀਆ ਕਤਲ ਮਾਮਲੇ ਵਿੱਚ ਜੱਗੂ ਨੇ ਕਾਤਲਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਸੰਦੀਪ ਮਾਰਿਆ ਹੀ ਇਸ ਲਈ ਸੀ ਕਿਉਂਕਿ ਉਹ ਜੱਗੀ ਦੇ ਦੋ ਨੰਬਰ ਦੇ ਸਾਰੇ ਕਾਰੋਬਾਰ ਖੁਦ ਹੈਂਡਲ ਕਰਦਾ ਸੀ। ਜੱਗੂ ਨੇ ਜਿਹੜੇ ਵੀ ਬੰਦੇ ਗੋਲਡੀ ਬਰਾੜ ਨੂੰ ਕੰਮ ਲਈ ਦਿੱਤੇ, ਉਹ ਸਾਰੇ ਹੀ ਤੂੰ ਮਰਵਾਏ।

ਗੋਲਡੀ ਬਰਾੜ ਉਨ੍ਹਾਂ ਨੂੰ ਵਰਤਣ ਮਗਰੋਂ ਦੋਗਲਾ ਕਹਿ ਰਿਹਾ ਹੈ। ਅੱਜ ਸਾਰੇ ਗਰੁੱਪਾਂ ਨੂੰ ਪਤਾ ਲੱਗ ਗਿਆ ਹੈ ਕਿ ਸਭ ਤੋਂ ਵੱਡਾ ਦੋਗਲਾ ਗੋਲਡੀ ਬਰਾੜ ਹੈ। ਜਦੋਂ ਵੀ ਕੋਈ ਗੋਲਡੀ ਦੇ ਖਿਲਾਫ਼ ਗੱਲ ਹੁੰਦੀ ਹੈ ਤਾਂ ਉਸ ਨੂੰ ਬੰਬੀਹਾ ਗੈਂਗ ਦੇ ਨਾਲ ਜੋੜ ਦਿੰਦਾ ਹੈ। ਇਸ ਤੋਂ ਅੱਗੇ ਬੰਬੀਹਾ ਗੈਂਗ ਨੇ ਧਮਕੀ ਦਿੰਦਿਆਂ ਲਿਖਿਆ ਕਿ ਸਮਾਂ ਆਉਣ ਦੇ ਤੇਰੇ ਨਾਲ ਬਹੁਤ ਮਾੜੀ ਹੋਣੀ ਹੈ। ਵਾਹਿਗੁਰੂ ਕਰੇ ਉਹ ਟਾਈਮ ਜਲਦੀ ਆਵੇ।