ਦਰਦਨਾਕ : ਵਿਆਹ ‘ਚੋਂ ਦਿਹਾੜੀ ਲਗਾ ਕੇ ਆਉਂਦੇ 3 ਮੋਟਰਸਾਈਕਲ ਸਵਾਰ ਦੋਸਤਾਂ ਨੂੰ ਕਰੇਟਾ ਨੇ ਮਾਰੀ ਟੱਕਰ, 2 ਦੀ ਮੌਤ, 12ਵੀਂ ਦੇ ਸਨ ਵਿਦਿਆਰਥੀ ਮ੍ਰਿਤਕ, 1 PGI ਰੈਫਰ

0
2086

ਪਟਿਆਲਾ | ਪਿੰਡ ਖਾਸਪੁਰ ਨੇੜੇ ਕਰੇਟਾ ਅਤੇ ਮੋਟਰਸਾਈਕਲ ਵਿਚ ਟੱਕਰ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ 1 ਗੰਭੀਰ ਜਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਤਿੰਨੋਂ ਨੌਜਵਾਨ ਵੇਟਰ ਦਾ ਕੰਮ ਕਰਦੇ ਸਨ ਤੇ ਕਿਸੇ ਵਿਆਹ ਸਮਾਰੋਹ ‘ਤੇ ਦਿਹਾੜੀ ਲਗਾ ਕੇ ਘਰ ਜਾ ਰਹੇ ਸਨ ।

ਰਾਤ 12 ਵਜੇ ਦੇ ਕਰੀਬ ਜਦੋਂ ਉਹ ਤੇਪਲਾ ਮਾਰਗ ‘ਤੇ ਪੈਂਦੇ ਪਿੰਡ ਖਾਸਪੁਰ ਨੇੜੇ ਪੁੱਜੇ ਤਾਂ ਕਰੇਟਾ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗਗਨਦੀਪ ਤੇ ਛਿੰਦਾ ਦੀ ਮੌਕੇ ‘ਤੇ ਜਾਨ ਚਲੀ ਗਈ। ਜਦਕਿ ਜਤਿਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਇਲਾਜ ਲਈ ਪੀਜੀਆਈ ਭਰਤੀ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਜਦੋਂਕਿ ਤੀਜਾ ਨੌਜਵਾਨ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ।

ਏਐਸਆਈ ਮੁਹੰਮਦ ਨਸੀਮ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੌਜਵਾਨ 12ਵੀਂ ਜਮਾਤ ਦੇ ਵਿਦਿਆਰਥੀ ਸਨ ਤੇ ਆਪਣਾ ਖਰਚਾ ਚਲਾਉਣ ਲਈ ਵੇਟਰ ਦਾ ਕੰਮ ਵੀ ਕਰਦੇ ਸਨ। ਤਿੰਨਾਂ ਵਿਚ ਗਗਨਦੀਪ ਸਿੰਘ (19) ਪੁੱਤਰ ਰਘਬੀਰ ਸਿੰਘ ਵਾਸੀ ਚੰਗੇਰਾ, ਛਿੰਦਾ ਸਿੰਘ (19) ਪੁੱਤਰ ਦਰਸ਼ਨ ਸਿੰਘ ਤੇ ਜਤਿਨ ਕੁਮਾਰ (17) ਪੁੱਤਰ ਬਲਵੀਰ ਸਿੰਘ ਦੋਵੇਂ ਵਾਸੀ ਖਲੌਰ ਵੀਰਵਾਰ ਦੀ ਸ਼ਾਮ ਨੂੰ ਪਿੰਡ ਧਰਮਗੜ੍ਹ ਵਿਆਹ ਵਿਚ ਵੇਟਰ ਦਾ ਕੰਮ ਕਰਨ ਗਏ ਸਨ।