ਤੇਜ਼ ਰਫਤਾਰ ਕਾਰ ਈ-ਰਿਕਸ਼ਾ ਨੂੰ ਟੱਕਰ ਮਾਰਨ ਤੋਂ ਬਾਅਦ ਦੁਕਾਨ ‘ਚ ਵੜੀ, 2 ਜਣੇ ਗੰਭੀਰ

0
1240


ਸੰਗਰੂਰ |
ਸ਼ਨੀਵਾਰ ਦੁਪਹਿਰ ਇਕ ਤੇਜ਼ ਰਫਤਾਰ ਕਾਰ 2 ਵਿਅਕਤੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਬੰਦ ਪਈ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜ ਗਈ। 2 ਜਣੇ ਗੰਭੀਰ ਜ਼ਖ਼ਮੀ ਹੋ ਗਏ। ਕਾਰ ਸਥਾਨਕ ਅਗਰਸੈਨ ਚੌਕ ਵੱਲੋਂ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ, ਜਿਸ ਨੂੰ ਇਕ ਮੋਟਰਸਾਈਕਲ ਸਵਾਰ ਰੁਕਣ ਲਈ ਵਾਰ-ਵਾਰ ਆਵਾਜ਼ਾਂ ਮਾਰ ਰਿਹਾ ਸੀ ਪਰ ਕਾਰ ਚਾਲਕ ਤੋਂ ਕਾਰ ਰੋਕੀ ਨਹੀਂ ਗਈ ਤੇ ਅੱਗੇ ਖੜ੍ਹੇ ਵਿਅਕਤੀ ਦਲਜੀਤ ਸਿੰਘ ਨੂੰ ਟੱਕਰ ਮਾਰ ਕੇ ਇਕ ਈ-ਰਿਕਸ਼ਾ ‘ਚ ਜਾ ਵੱਜੀ, ਜਿਸ ਕਾਰਨ ਈ-ਰਿਕਸ਼ਾ ਚਾਲਕ ਨਰਿੰਦਰ ਸਿੰਘ ਬਖਸ਼ੀਵਾਲਾ ਵੀ ਗੰਭੀਰ ਜ਼ਖਮੀ ਹੋ ਗਿਆ।

ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਦਲਜੀਤ ਸਿੰਘ ਚੌਵਾਸ ਜਖੇਪਲ ਦੀ ਨਾਜ਼ੁਕ ਹਾਲਤ ਨੂੰ ਦੇਖ ਕੇ ਸੰਗਰੂਰ ਭੇਜ ਦਿੱਤਾ । ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਉਕਤ ਘਟਨਾ ਦੀ ਮੌਕੇ ‘ਤੇ ਜਾ ਕੇ ਪੜਤਾਲ ਕੀਤੀ ਜਾ ਰਹੀ ਹੈ।