ਫਰਜ਼ੀ ਜਾਤੀ ਸਰਟੀਫਿਕੇਟ ਬਣਾ ਕੇ ਪੰਜਾਬ ਪੁਲਿਸ ‘ਚ ਭਰਤੀ ਹੋਇਆ ਸਿਪਾਹੀ, ਕੇਸ ਦਰਜ

0
914

ਪਟਿਆਲਾ | ਜਾਅਲੀ ਜਾਤੀ ਸਰਟੀਫਿਕੇਟ ਬਣਵਾ ਕੇ ਪੁਲਿਸ ਵਿਚ ਸਿਪਾਹੀ ਭਰਤੀ ਹੋਏ ਨੌਜਵਾਨ ਖਿਲਾਫ ਥਾਣਾ ਪਾਤੜਾਂ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਕੋਲ ਐਸਡੀਐਮ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸਿਪਾਹੀ ਸੰਜੀਤ ਕੁਮਾਰ ਵਾਸੀ ਸ਼ੁਤਰਾਣਾ ਖਿਲਾਫ ਪਰਚਾ ਦਰਜ ਕੀਤਾ ਹੈ।

ਮੁਲਜ਼ਮ ਨੇ ਪੁਲਿਸ ਵਿਚ ਭਰਤੀ ਹੋਣ ਲਈ ਸ਼ਡਿਊਲ ਕਾਸਟ ਦਾ ਜਾਅਲੀ ਸਰਟੀਫਿਕੇਟ ਜਮ੍ਹਾ ਕਰਵਾਇਆ ਸੀ। ਇਸ ਸਰਟੀਫਿਕੇਟ ਨਾਲ ਸੰਜੀਤ ਕੁਮਾਰ ਨੇ ਸਾਲ 2014 ਵਿਚ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਨੌਕਰੀ ਹਾਸਲ ਕੀਤੀ ਸੀ।