ਨਸ਼ੱਈਆਂ ਨੇ ਮੁਹੱਲਾ ਕਲੀਨਿਕ ‘ਚ ਕੀਤੀ ਤੋੜ-ਭੰਨ, CM ਮਾਨ ਦੀ ਫੋਟੋ ਵੀ ਕੀਤੀ ਗਾਇਬ

0
1759

ਬਟਾਲਾ | ਪਿੰਡ ਮਸਾਣੀਆਂ ਵਿਚ ਕੁਝ ਨਸ਼ੱਈਆਂ ਵਲੋਂ ਮੁਹੱਲਾ ਕਲੀਨਿਕ ਦੀ ਭੰਨਤੋੜ ਕੀਤੀ ਗਈ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਲੋਕ ਜਾਂਦੇ-ਜਾਂਦੇ ਮੁਹੱਲਾ ਕਲੀਨਿਕ ‘ਚ ਲੱਗੀ ਮੁੱਖ ਮੰਤਰੀ ਮਾਨ ਦੀ ਫੋਟੋ ਵੀ ਉਤਾਰ ਕੇ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਵਿਧਾਨ ਸਭਾ ਹਲਕਾ ਬਟਾਲਾ ਦਾ ਪਿੰਡ ਮਸਾਣੀਆਂ ਜਿਥੇ ਹਲਕੇ ਦੇ ਪਹਿਲੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੁਝ ਮਹੀਨੇ ਪਹਿਲਾਂ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤਾ ਗਿਆ ਸੀ ਅਤੇ ਇਸੇ ਮੁਹੱਲਾ ਕਲੀਨਿਕ ਨੂੰ ਇਲਾਕੇ ਦੀਆਂ ਸਿਹਤ ਸਹੂਲਤਾਂ ਦੇ ਸੁਧਾਰ ਦਾ ਕੇਂਦਰ ਬਿੰਦੂ ਮੰਨਿਆ ਜਾ ਰਿਹਾ ਸੀ।

ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੁਹੱਲਾ ਕਲੀਨਿਕ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਸ਼ਰਾਰਤੀ ਅਨਸਰਾਂ ਵਲੋਂ ਕਲੀਨਿਕ ਦੀਆਂ ਬਾਰੀਆਂ ‘ਤੇ ਲੱਗੇ ਸ਼ੀਸ਼ੇ ਤੋੜ ਦਿੱਤੇ।