ਆਸਟ੍ਰੇਲੀਆ ਤੋਂ ਆਏ ਸਿੱਧੂ ਦੇ ਫੈਨ ਨੇ ਖਰੀਦਿਆ ‘SYL 295’ ਨੰਬਰ, ਪੁੱਤ ਲਈ ਪਿਆਰ ਵੇਖ ਬਲਕੌਰ ਸਿੰਘ ਹੋਏ ਭਾਵੁਕ

0
2464

ਮਾਨਸਾ | ਸਿੱਧੂ ਮੂਸੇਵਾਲਾ ਦਾ ਪਿਆਰ ਅੱਜ ਵੀ ਉਨ੍ਹਾ ਦੇ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕ ਉਸ ਦੇ ਟੈਟੂ, ਗੀਤਾਂ ਦੀਆਂ ਸਤਰਾਂ, 5911 ਟ੍ਰੈਕਟਰ ਦਿਖਾਉਣ ਲਈ ਆਉਂਦੇ ਹਨ, ਉਥੇ ਹੀ ਅੱਜ ਆਸਟ੍ਰੇਲੀਆ ਤੋਂ ਇਕ ਨੌਜਵਾਨ ਆਇਆ, ਜਿਸ ਨੇ ਸਿੱਧੂ ਦੇ 2 ਗੀਤਾਂ ਦਾ ਐਸਵਾਈਐਲ 295 ਨੰਬਰ ਆਸਟ੍ਰੇਲੀਆ ਵਿਚ ਆਪਣੀ ਗੱਡੀ ਦਾ ਖਰੀਦਿਆ ਹੈ। ਨੌਜਵਾਨ ਦਾ ਸਿੱਧੂ ਲਈ ਪਿਆਰ ਦੇਖ ਕੇ ਅੱਜ ਸਿੱਧੂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ।

Sidhu Moose Wala murder: Punjab Police arrests gangster Jagdeep  Bhagwanpuria | India News – India TV


ਜਾਣਕਾਰੀ ਅਨੁਸਾਰ ਆਸਟ੍ਰੇਲੀਆ ਤੋਂ ਆਏ ਨੌਜਵਾਨ ਸਰਬਜੀਤ ਸਿੰਘ ਨੇ ਮੂਸੇਵਾਲਾ ਦੇ ਚਰਚਿਤ ਗੀਤਾਂ ਦਾ ਨੰਬਰ ਆਸਟ੍ਰੇਲੀਆ ਵਿਚ ਖਰੀਦਿਆ ਹੈ। ਨੌਜਵਾਨ ਨੇ SYL 295 ਨੰਬਰ 600 ਡਾਲਰ ਦਾ ਖਰੀਦਿਆ ਹੈ ਤੇ ਉਸ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਫੈਨ ਹੈ।