ਪੰਜਾਬ ਦੇ ਇਸ ਵਿਭਾਗ ‘ਚ ਨਿਕਲੀਆਂ ਸਰਕਾਰੀ ਨੌਕਰੀਆਂ, ਆਨਲਾਈਨ ਕਰੋ ਅਪਲਾਈ, ਪੜ੍ਹੋ ਵੈੱਬਸਾਈਟ ‘ਤੇ ਪੂਰਾ ਵੇਰਵਾ

0
408


ਚੰਡੀਗੜ੍ਹ |
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ C ਫਾਇਰਮੈਨ ਤੇ ਡਰਾਈਵਰ ਦੀਆਂ 1317 ਅਸਾਮੀਆਂ ਲਈ ਅਧਿਕਾਰਿਤ ਵੈੱਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in ‘ਤੇ ਅਪਲਾਈ ਕਰ ਸਕਦੇ ਹਨ। ਬਿਨੈ ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਹੈ। ਉਮੀਦਵਾਰ 3 ਮਾਰਚ 2023 ਤਕ ਫੀਸ ਦਾ ਭੁਗਤਾਨ ਕਰ ਸਕਦੇ ਹਨ।

ਪੰਜਾਬ ਸਰਕਾਰ ਸਥਾਨਕ ਸਰਕਾਰਾਂ ਵਿਭਾਗ ‘ਚ ਕੁੱਲ 1317 ਅਸਾਮੀਆਂ ਭਰਨ ਜਾ ਰਹੀ ਹੈ। ਚਾਹਵਾਨ ਤੇ ਯੋਗ ਉਮੀਦਵਾਰ PSSB ਦੀ ਵੈੱਬਸਾਈਟ https://sssb.punjab.gov.in/ ‘ਤੇ 28 ਫਰਵਰੀ 2023 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ https://sssb.punjab.gov.in/ ‘ਤੇ ਜਾਓ।

ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ‘ਚ ਫਾਇਰਮੈਨ (240), ਡਰਾਈਵਰ/ਆਪ੍ਰੇਟਰ (70) ਦੀਆਂ ਕੁੱਲ 310 ਖਾਲੀ ਪੋਸਟਾਂ ਭਰੀਆਂ ਜਾਣਗੀਆਂ। ਜਦਕਿ ਨਗਰ ਕੌਂਸਲਾਂ-ਨਗਰ ਪੰਚਾਇਤਾਂ ‘ਚ ਫਾਇਰਮੈਨ (751) ਤੇ ਡਰਾਈਵਰ/ਆਪਰੇਟਰ (256) ਦੀਆਂ ਕੁੱਲ 1007 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।