ਜਲੰਧਰ ਤੋਂ ਅਗਵਾ ਕੀਤੀ 7 ਸਾਲ ਦੀ ਮਾਸੂਮ ਅੰਮ੍ਰਿਤਸਰ ਤੋਂ ਬਰਾਮਦ, ਬਾਪ ਨੇ ਜਿਸ ਦੀ ਕੀਤੀ ਮਦਦ, ਓਹੀ ਨਿਕਲੀ ਧੋਖੇਬਾਜ਼

0
763

ਜਲੰਧਰ | ਇਥੋਂ ਦੇ ਸੰਤੋਖਪੁਰਾ ਤੋਂ ਅਗਵਾ ਕੀਤੀ ਨਿਹੰਗ ਸਿੰਘ ਦੀ 7 ਸਾਲ ਦੀ ਬੱਚੀ ਮਿਲ ਗਈ ਹੈ। ਬੱਚੀ ਅੰਮ੍ਰਿਤਸਰ ਤੋਂ ਬਰਾਮਦ ਹੋਈ ਹੈ। ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੀਨਿਊ ਵਿਚ ਕੂੜੇ ਦੇ ਡੰਪ ਕੋਲ ਖੜ੍ਹੀ ਸੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।

ਅੰਮ੍ਰਿਤਸਰ ਪੁਲਿਸ ਨੇ ਬੱਚੀ ਦੀ ਬਰਾਮਦਗੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਦਿੱਤੀ। ਬੱਚੀ ਨੂੰ ਅਗਵਾ ਕਰਨ ਵਾਲੀ ਔਰਤ ਦਾ ਨਾਂ ਕਾਜਲ ਦੱਸਿਆ ਜਾ ਰਿਹਾ ਹੈ। ਉਸ ਬਾਰੇ ਕੁਝ ਵੀ ਪਤਾ ਨਹੀਂ ਹੈ।

ਨਿਹੰਗ ਜੋਧ ਸਿੰਘ ਸਬਜ਼ੀਆਂ ਦਾ ਕੰਮ ਕਰਦਾ ਹੈ। ਉਹ ਸਵੇਰੇ ਮੰਡੀ ਗਿਆ ਸੀ ਤਾਂ ਉਸ ਨੂੰ ਇਕ ਔਰਤ ਮਿਲੀ। ਔਰਤ ਨੇ ਕਿਹਾ ਕਿ ਉਸ ਦੇ ਪਿੱਛੇ ਕੁਝ ਲੋਕ ਹਨ, ਤੁਸੀਂ ਮੇਰੀ ਮਦਦ ਕਰੋ। ਉਸ ਨੇ ਔਰਤ ਨੂੰ 2 ਨੌਜਵਾਨਾਂ ਤੋਂ ਛੁਡਵਾਇਆ। ਨਿਹੰਗ ਸਿੰਘ ਨੇ ਔਰਤ ਨੂੰ ਸੰਤੋਖਪੁਰਾ ਸਥਿਤ ਉਸ ਦੇ ਘਰ ਛੱਡ ਦਿੱਤਾ ਪਰ ਦੁਪਹਿਰ ਸਮੇਂ ਘਰੋਂ ਫੋਨ ਆਇਆ ਕਿ ਔਰਤ ਬੱਚੇ ਸਮੇਤ ਫਰਾਰ ਹੋ ਗਈ ਹੈ।