ਜਲੰਧਰ ‘ਚ ਖਾਕੀ ਦਾ ਡਰ ਖਤਮ! : ਪੁਲਿਸ ਦੇ ਸਾਹਮਣੇ ਹੀ ਸਿਵਲ ਹਸਪਤਾਲ ‘ਚ ਭਿੜੀਆਂ ਦੋ ਧਿਰਾਂ, ਇਕ-ਦੂਜੇ ਨੂੰ ਦੇਖ ਲੈਣ ਦੀਆਂ ਦਿੱਤੀਆਂ ਧਮਕੀਆਂ

0
515

ਜਲੰਧਰ। ਸਿਵਲ ਹਸਪਤਾਲ ਵਿੱਚ ਪੁਲਿਸ ਦੇ ਆਹਮੋ-ਸਾਹਮਣੇ ਦੋ ਗੁੱਟ ਆਪਸ ਵਿੱਚ ਭਿੜ ਗਏ। ਪੁਲਿਸ ਨੇ ਦਖ਼ਲ ਦੇ ਕੇ ਦੋਵਾਂ ਧੜਿਆਂ ਨੂੰ ਵੱਖ ਕਰ ਦਿੱਤਾ।

ਦਰਅਸਲ ਮਕਸੂਦਾਂ ਦੇ ਰਵਿਦਾਸ ਨਗਰ ‘ਚ ਗੋਲੀਬਾਰੀ ਨੂੰ ਲੈ ਕੇ ਇਹ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ ਸਨ। ਪੁਲਿਸ ਨੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਨੂੰ ਫੜ ਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਾਇਆ।

ਇਸ ਦੌਰਾਨ ਗੋਲੀਆਂ ਦਾ ਸ਼ਿਕਾਰ ਹੋਏ ਪਿਓ-ਪੁੱਤ ਵੀ ਆਪਣੇ ਰਿਸ਼ਤੇਦਾਰਾਂ ਅਤੇ ਕੁਝ ਨੌਜਵਾਨਾਂ ਸਮੇਤ ਸਿਵਲ ਹਸਪਤਾਲ ਪਹੁੰਚ ਗਏ। ਹਸਪਤਾਲ ਵਿੱਚ ਹੀ ਦੋਵੇਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ।

ਦੇਖਦੇ ਹੀ ਦੇਖਦੇ ਦੋਵਾਂ ਨੇ ਇਕ ਦੂਜੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਮੁਲਜ਼ਮਾਂ ਨੂੰ ਲੈ ਕੇ ਆਈ ਪੁਲਿਸ ਨੇ ਦਖ਼ਲ ਦੇ ਕੇ ਦੂਜੀ ਧਿਰ ਨੂੰ ਭਜਾ ਦਿੱਤਾ।