ਵੱਡੀ ਖਬਰ : ਰਾਮ ਰਹੀਮ ਨੂੰ ਮਿਲੀ ਰਾਹਤ, ਪੈਰੋਲ ਰੱਦ ਕਰਨ ਦੀ SGPC ਨੇ ਪਾਈ ਪਟੀਸ਼ਨ ਲਈ ਵਾਪਸ

0
15819

ਚੰਡੀਗੜ੍ਹ/ਹਰਿਆਣਾ | ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। SGPC ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ, ਜਿਸ ਦੇ ਬਾਅਦ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ।

ਦੱਸ ਦੇਈਏ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਦੇ ਬਾਅਦ ਤੋਂ ਐੱਸਜੀਪੀਸੀ ਰਾਮ ਵਿਰੋਧ ਕਰ ਰਹੀ ਹੈ। ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੋਸ਼ ਲਗਾਇਆ ਕਿ ਰਾਮ ਰਹੀਮ ਪੈਰੋਲ ‘ਤੇ ਬਾਹਰ ਆ ਕੇ ਸਿੱਖਾਂ ਦੀ ਆਸਥਾ ਨੂੰ ਭੜਕਾ ਰਿਹਾ ਹੈ।

Up News Ram Rahim Appeared On Stage Before End Of Parole In Baghpat Ashram  Ann | Photos: पैरोल खत्म होने से पहले पुराने अंदाज में दिखा Ram Rahim,  स्टेज पर किया सत्संग

ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਪਟੀਸ਼ਨ ਵਿਚ ਕਮੀਆਂ ਨੂੰ ਦਰ ਕਰਕੇ ਨਵੀਂ ਪਟੀਸ਼ਨ ਦਾਇਰ ਕੀਤੀ ਜਾਵੇਗੀ। ਡੇਰਾ ਮੁਖੀ ਨੂੰ 21 ਜਨਵਰੀ ਨੂੰ 40 ਦਿਨ ਦੀ ਪੈਰੋਲ ਮਿਲੀ ਸੀ। ਹੁਣ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਵਿਚ ਰਹਿ ਰਿਹਾ ਹੈ। ਉਸ ਨੂੰ ਤਿੰਨ ਮਹੀਨੇ ਪਹਿਲਾਂ ਵੀ 40 ਦਿਨ ਦੀ ਪੈਰੋਲ ਦਿੱਤੀ ਗਈ ਸੀ।


ਰਾਮ ਰਹੀਮ ਨੂੰ ਇਕ ਸਾਲ ਵਿਚ 4 ਵਾਰ ਪੈਰੋਲ ਦਿੱਤੀ ਗਈ, ਦੂਜੇ ਪਾਸੇ ਬੰਦੀ ਸਿੱਖ ਜੇਕਰ ਇਕ ਵਾਰ ਪੈਰੋਲ ਲੈਣ ਦੇ ਬਾਅਦ ਦੂਜੀ ਵਾਰ ਪੈਰੋਲ ਲਈ ਅਰਜ਼ੀ ਦਾਖਲ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਜਾਂਦਾ ਹੈ ਕਿ ਉਹ ਛੁੱਟੀ ਕੱਟ ਚੁੱਕੇ ਹਨ। ਇਸ ਤੋਂ ਇਲਾਵਾ ਬੰਦੀ ਸਿੱਖਾਂ ਨੂੰ ਖਤਰਾ ਦੱਸ ਕੇ ਉਨ੍ਹਾਂ ਦੀ ਪੈਰੋਲ ਨਾਲ ਜੁੜੀ ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਹੈ।