ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ ; ਅਮੁਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ

0
330

ਚੰਡੀਗੜ੍ਹ | ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਅਮੁਲ ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ, ਇਹ ਵਾਧਾ 3 ਰੁਪਏ ਲੀਟਰ ਦੇ ਹਿਸਾਬ ਨਾਲ ਹੋਇਆ ਹੈ। ਕੰਪਨੀ ਇਸ ਤੋਂ ਪਹਿਲਾਂ ਦੁੱਧ ਦੀਆਂ ਕੀਮਤਾਂ ਵਿੱਚ 9 ਵਾਰੀ ਵਾਧਾ ਕਰ ਚੁੱਕੀ ਹੈ। ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਨੇ ਦੱਸਿਆ ਕਿ ਅਮੂਲ ਨੇ ਹਰ ਤਰ੍ਹਾਂ ਦੇ ਸੈਸ਼ੇਟ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 3 ਫਰਵਰੀ ਤੋਂ ਲਾਗੂ ਹੋਣਗੀਆਂ।

ਕੰਪਨੀ ਦੇ ਬਿਆਨ ਮੁਤਾਬਕ ਹੁਣ ਅੱਧਾ ਲੀਟਰ ਅਮੂਲ ਤਾਜ਼ਾ ਦੁੱਧ 27 ਰੁਪਏ ‘ਚ ਮਿਲੇਗਾ, ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਦੀ ਕੀਮਤ 54 ਰੁਪਏ ਹੋਵੇਗੀ। ਅਮੂਲ ਗੋਲਡ ਦਾ ਅੱਧਾ ਕਿਲੋ ਦਾ ਪੈਕੇਟ ਯਾਨੀ ਫੁੱਲ ਕਰੀਮ ਦੁੱਧ ਹੁਣ 33 ਰੁਪਏ ‘ਚ ਮਿਲੇਗਾ, ਜਦਕਿ 1 ਲੀਟਰ ਲਈ 66 ਰੁਪਏ ਦੇਣੇ ਪੈਣਗੇ।

ਇਸ ਤੋਂ ਇਲਾਵਾ ਅੱਧਾ ਲੀਟਰ ਅਮੂਲ ਕਾਊ ਮਿਲਕ ਯਾਨੀ ਅਮੂਲ ਗਊ ਮਿਲਕ ਦੀ ਕੀਮਤ 28 ਰੁਪਏ ਹੋਵੇਗੀ, ਜਦਕਿ 1 ਲੀਟਰ ਲਈ 56 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ, ਅਮੂਲ ਏ2 ਮੱਝ ਦੇ ਦੁੱਧ ਦੀ ਅੱਧਾ ਲੀਟਰ ਕੀਮਤ 35 ਰੁਪਏ ਹੋਵੇਗੀ, ਜਦੋਂ ਕਿ ਇੱਕ ਲੀਟਰ ਲਈ 70 ਰੁਪਏ ਅਦਾ ਕਰਨੇ ਪੈਣਗੇ।