ਕੈਨੇਡਾ ‘ਚ ਚਿੱਟਾ ਹੋਇਆ ਲੀਗਲ, 2.5 ਗ੍ਰਾਮ ਰੱਖਣ ‘ਤੇ ਵੀ ਨਹੀਂ ਹੋਵੇਗੀ ਸਜ਼ਾ, ਪੰਜਾਬੀਓ ਆਪਣੇ ਬੱਚੇ ਕੈਨੇਡਾ ਹੁਣ ਸੋਚ ਸਮਝ ਕੇ ਭੇਜਿਓ

0
4131

ਚੰਡੀਗੜ੍ਹ। ਆਪਣੇ ਬੱਚਿਆਂ ਨੂੰ ਬੜੇ ਚਾਵਾਂ ਤੇ ਸੱਧਰਾਂ ਨਾਲ ਕੈਨੇਡਾ ਭੇਜਣ ਵਾਲੇ ਮਾਪੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਕੈਨੇਡਾ ਸਰਕਾਰ ਨੇ ਇਕ ਕਾਨੂੰਨ ਤਹਿਤ ਹੁਣ ਚਿੱਟੇ ਦੇ ਨਸ਼ੇ ਨੂੰ ਇਕ ਤਰ੍ਹਾਂ ਨਾਲ ਲੀਗਲ ਕਰ ਦਿੱਤਾ ਹੈ। ਹੁਣ ਕੈਨੇਡਾ ਵਿਚ 2.5 ਗ੍ਰਾਮ ਤੱਕ ਚਿੱਟਾ ਰੱਖਣਾ ਕੋਈ ਗੁਨਾਹ ਨਹੀਂ ਤੇ ਇਸ ਤਹਿਤ ਕੋਈ ਕੇਸ ਨਹੀਂ ਹੋਵੇਗਾ।

ਕੈਨੇਡਾ ਸਰਕਾਰ ਵਲੋਂ ਸ਼ੁਰੂ ਕੀਤਾ ਇਹ ਕਾਨੂੰਨ 1 ਫਰਵਰੀ ਤੋਂ 2026 ਤੱਕ ਲਾਗੂ ਰਹੇਗਾ। ਪਰ ਇਨ੍ਹਾਂ ਤਿੰਨਾਂ ਸਾਲਾਂ ਵਿਚ ਬਹੁਤ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਹੁਣ ਕੈਨੇਡਾ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਫਿਕਰ ਸਤਾਉਣ ਲੱਗੀ ਹੈ।

ਪੰਜਾਬ ਵਿਚ ਤਾਂ ਮਾਪੇ ਫਿਰ ਵੀ ਆਪਣੇ ਬੱਚਿਆਂ ਦੇ ਲੱਛਣ ਦੇਖ ਲੈਂਦੇ ਸਨ, ਜਾਂ ਫਿਰ ਉਨ੍ਹਾਂ ਨੂੰ ਝਿੜਕ ਵੀ ਦਿੰਦੇ ਸਨ ਪਰ ਜਦੋਂ ਇਹੀ ਬੱਚੇ ਆਈਲੈਟਸ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਕੈਨੇਡਾ ਪਹੁੰਚਣਗੇ ਤਾਂ ਫਿਰ ਉਥੇ ਉਨ੍ਹਾਂ ਨੂੰ ਕੌਣ ਸਮਝਾਵੇਗਾ।

ਪੰਜਾਬੀ ਤਾਂ ਪਹਿਲਾਂ ਹੀ ਨਸ਼ਿਆਂ ਦੇ ਛੇਵੇਂ ਦਰਿਆ ਨੇ ਡੋਬੇ ਪਏ ਨੇ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਿਰ ਪੰਜਾਬ ਤੋਂ ਕੈਨੇਡਾ ਭੇਜਣ ਦੀ ਸੋਚ ਰਹੇ ਹਨ ਜਾਂ ਫਿਰ ਜਿਨ੍ਹਾਂ ਦੇ ਨੌਜਵਾਨ ਪੁੱਤ ਪਹਿਲਾਂ ਹੀ ਕੈਨੇਡਾ ਰਹਿ ਰਹੇ ਹਨ, ਉਨ੍ਹਾਂ ਮਾਪਿਆਂ ਦੀ ਕੈਨੇਡਾ ਸਰਕਾਰ ਦੇ ਇਸ ਫੈਸਲੇ ਨੇ ਨੀਂਦ ਉਡਾ ਦਿੱਤੀ ਹੈ।