ਲੇਡੀਜ਼ ਇੰਸਪੈਕਟਰ ਨੂੰ ਰਿਸ਼ਵਤ ਦੇਣਾ ਬੰਦੇ ਨੂੰ ਪਿਆ ਮਹਿੰਗਾ : ਖੁਦ ਨੂੰ ਬੇਕਸੂਰ ਸਾਬਤ ਕਰਨ ਦੀ ਅਦਾਲਤ ਤੋਂ ਮਿਲੀ ਚੁਣੌਤੀ

0
365

ਚੰਡੀਗੜ੍ਹ | DDR ਨੂੰ FIR ਵਿਚ ਬਦਲਣ ਲਈ ਚੰਡੀਗੜ੍ਹ ਪੁਲਿਸ ਦੀ ਇਕ ਮਹਿਲਾ ਇੰਸਪੈਕਟਰ ਨੂੰ ਕਥਿਤ ਤੌਰ ’ਤੇ ਰਿਸ਼ਵਤ ਦੇਣਾ ਇਕ ਵਿਅਕਤੀ ਨੂੰ ਮਹਿੰਗਾ ਪਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਹੁਣ ਮੁਕੱਦਮੇ ਦੌਰਾਨ ਉਸ ਨੂੰ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਰਿਸ਼ਵਤ ਦੀ ਪੇਸ਼ਕਸ਼ ਨਹੀਂ ਕੀਤੀ ਸੀ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਬੈਂਚ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਤਹਿਤ ਰਮਨ ਵਰਮਾ ਨਾਮ ਦੇ ਵਿਅਕਤੀ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ।

ਮਾਮਲੇ ਵਿਚ, ਅਦਾਲਤ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 173 ਦੇ ਤਹਿਤ ਪੇਸ਼ ਕੀਤੀ ਗਈ ਰਿਪੋਰਟ ਅਤੇ ਸਬੰਧਤ ਦਸਤਾਵੇਜ਼ਾਂ ਦੇ ਮੱਦੇਨਜ਼ਰ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਦੇ ਤਹਿਤ ਪਹਿਲੀ ਨਜ਼ਰ ਵਿੱਚ ਕੇਸ ਬਣਾਇਆ ਗਿਆ ਹੈ। ਫਰਵਰੀ ਦੇ ਚੌਥੇ ਹਫ਼ਤੇ ਦੀ ਤਰੀਕ ਤੈਅ ਕਰਕੇ ਹੁਣ ਕੇਸ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।

ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੀ ਇੰਸਪੈਕਟਰ ਪੂਨਮ ਦਿਲਾਵਰੀ ਨੇ ਸੈਕਟਰ 26 ਥਾਣੇ ਵਿੱਚ ਰਮਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਮਹਿਲਾ ਇੰਸਪੈਕਟਰ ਨੇ ਕਿਹਾ ਸੀ ਕਿ ਰਮਨ ਨੇ ਉਸ ਨੂੰ ਇੱਕ ਕੇਸ ਵਿੱਚ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਇੰਸਪੈਕਟਰ ਪੂਨਮ ਦਿਲਾਵਰੀ ਸੈਕਟਰ 26 ਥਾਣੇ ਦੀ ਐਸ.ਐਚ.ਓ. ਇਸ ਮਾਮਲੇ ਵਿੱਚ ਰਮਨ ਖ਼ਿਲਾਫ਼ ਸਬੰਧਤ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ।