ਜਲੰਧਰ : BJP ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ‘ਤੇ FIR ਦਰਜ, ਮ੍ਰਿਤਕ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਦੀ ਚਿੱਠੀ ‘ਚ ਆਇਆ ਸੀ ਨਾਂ

0
477

ਜਲੰਧਰ | ਕਾਂਗਰਸੀ ਕਾਰਪੋਰੇਟਰ ਵਿੱਕੀ ਕਾਲੀਆ ਦੀ ਮੌਤ ਤੋਂ ਬਾਅਦ ਜਲੰਧਰ ਉੱਤਰੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਖਿਲਾਫ ਮਰਨ ਲਈ ਮਜਬੂਰ ਕਰਨ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮਿਲੀ ਚਿੱਠੀ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

ਚਿੱਠੀ ‘ਚ ਕੇਡੀ ਭੰਡਾਰੀ ਤੋਂ ਇਲਾਵਾ ਰਾਜਕੁਮਾਰ ਸ਼ਰਮਾ, ਅੰਜੂ ਸ਼ਰਮਾ, ਅਕਸ਼ੈ ਸ਼ਰਮਾ ਸਮੇਤ ਕਈ ਲੋਕਾਂ ਦੇ ਨਾਂ ਹਨ। ਪੁਲਿਸ ਨੇ ਇਹ ਕਾਰਵਾਈ ਮ੍ਰਿਤਕ ਦੇ ਭਰਾ ਰਾਜੇਸ਼ ਕਾਲੀਆ ਦੇ ਬਿਆਨਾਂ ’ਤੇ ਕੀਤੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਰੂਪੋਸ਼ ਹੋ ਗਏ ਹਨ।

ਮਾਮਲੇ ‘ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸ ਦੇਈਏ ਕਿ ਵਿੱਕੀ ਕਾਲੀਆ ਨੇ ਚਿੱਠੀ ਵਿਚ ਕੇਡੀ ਭੰਡਾਰੀ ਦਾ ਨਾਂ ਵੀ ਲਿਖਿਆ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਇਸ ਤੋਂ ਬਾਅਦ ਹੁਣ ਪਰਿਵਾਰ ਵਿੱਕੀ ਕਾਲੀਆ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ।

कालिया का सुसाइड नोट

ਕੇਡੀ ਭੰਡਾਰੀ ਨੇ ਡੀਜੀਪੀ ਨੂੰ ਮੇਲ ਕੀਤੀ ਹੈ। ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਡੀਜੀਪੀ ਗੌਰਵ ਯਾਦਵ ਨੂੰ ਈ-ਮੇਲ ਰਾਹੀਂ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਸਾਬਕਾ ਵਿਧਾਇਕ ਕੇਡੀ ਭੰਡਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ’ਤੇ ਭਰੋਸਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਹਾਮੀ ਭਰ ਦਿੱਤੀ ਹੈ। ਨਾਲ ਹੀ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ।


ਮੌਤ ਤੋਂ ਪਹਿਲਾਂ ਚਿੱਠੀ ਵਿਚ ਕੇਡੀ ਭੰਡਾਰੀ ਦਾ ਨਾਂ ਵਾਰਡ ਨੰਬਰ 64 ਤੋਂ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਲਿਖਿਆ ਹੈ। ਰਿਸ਼ਤੇਦਾਰਾਂ ਨੇ ਇਹ ਚਿੱਠੀ ਪੁਲਿਸ ਨੂੰ ਸੌਂਪ ਦਿੱਤੀ ਹੈ। ਇਸ ਵਿਚ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਆਪਣੀ ਪਤਨੀ ਅੰਜੂ, ਆਕਾਸ਼ ਸ਼ਰਮਾ, ਜਤਿੰਦਰਾ ਚੋਪੜਾ, ਗਿੰਨੀ ਚੋਪੜਾ ਵਾਸੀ ਸ਼ਿਵ ਨਗਰ, ਰਾਜਨ ਸ਼ਾਰਜਾ, ਉਸ ਦੀ ਬੇਟੀ ਕ੍ਰਿਤਿਕਾ, ਅਸ਼ਵਨੀ, ਵਿਨੋਦ ਸਾਰੇ ਵਾਸੀ ਭਗਤ ਸਿੰਘ ਕਾਲੋਨੀ, ਰਾਕੇਸ਼ ਮਲਹੋਤਰਾ ਵਾਸੀ ਇੰਡਸਟਰੀਅਲ ਏਰੀਆ ਦਾ ਨਾਂ ਲਿਆ ਹੈ ਅਤੇ ਜੈ ਮਹਿੰਦਰੂ ਦਾ ਨਾਂ ਲਿਖਿਆ ਹੋਇਆ ਹੈ।