ਪੰਜਾਬ ‘ਚ 1 ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ, ਹੁਣ ਤੱਕ 2 ਦੀ ਮੌਤ, ਸ਼ਕੀ ਮਾਮਲੇ 1051 – ਵੇਖੋ ਜ਼ਿਲਾ ਵਾਰ ਰਿਪੋਰਟ

    0
    1168

    24 ਘੰਟਿਆਂ ‘ਚ ਸਾਹਮਣੇ ਆਏ 73 ਸ਼ਕੀ, 131 ਮਾਮਲਿਆਂ ਦੀ ਰਿਪੋਰਟ ਆਉਣੀ ਬਾਕੀ

    ਪੰਜਾਬੀ ਬੁਲੇਟਿਨ | ਜਲੰਧਰ

    ਕੋਵਿਡ-19(ਕੋਰੋਨਾ ਵਾਇਰਸ): ਪੰਜਾਬ

    1ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ1051
    2ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ1051
    3ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ39
    4ਮ੍ਰਿਤਕਾਂ ਦੀ ਗਿਣਤੀ02
    5ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ881
    6ਰਿਪੋਰਟ ਦੀ ਉਡੀਕ ਹੈ131
    7ਠੀਕ ਹੋਏ01
    • ਪੀਜੀਆਈ ਚੰਡੀਗੜ੍ਹ ਤੋਂ ਇਕ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਇਹ ਮਰੀਜ਼ ਐਸ.ਏ.ਐਸ ਨਗਰ ਦਾ ਵਸਨੀਕ ਹੈ। ਇਸ ਮਰੀਜ਼ ਦੇ ਸੰਪਰਕ ਦੀ ਭਾਲ ਕੀਤੀ ਜਾ ਰਹੀ ਹੈ।
    • ਜੀ.ਐੱਮ.ਸੀ. ਅੰਮ੍ਰਿਤਸਰ ਵਿਖੇ ਦਾਖਲ ਇਕ ਮਰੀਜ਼ ਨੂੰ ਇਕ ਹੋਰ ਬਿਮਾਰੀ ਸੀ ‘ਤੇ ਦਿਲ ਦੇ ਦੌਰੇ ਕਾਰਨ 29 ਮਾਰਚ 2020 ਦੀ ਰਾਤ ਨੂੰ ਉਸ ਦੀ ਮੌਤ ਹੋ ਗਈ।
    • ਹਰਿਆਣਾ ਦੇ ਸਿਵਲ ਹਸਪਤਾਲ ਅੰਬਾਲਾ ਅਤੇ ਜਲੰਧਰ ਤੋਂ ਸਾਹਮਣੇ ਆਏ ਮਾਮਲੇ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਲਈ ਗਈ ਹੈ ਅਤੇ ਉਹ ਸਾਰੇ ਕੋਵਿਡ -19 ਲਈ ਨੈਗੇਟਿਵ ਪਾਏ ਗਏ ਹਨ।

    ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ। ਟੀਮਾਂ ਨਿਗਰਾਨੀ ਕਰ ਰਹੀਆਂ ਹਨ।

    ਵੇਖੋ ਪੰਜਾਬ ਵਿੱਚ ਕਿੱਥੇ ਕਿੰਨੇ ਸਾਹਮਣੇ ਆ ਚੁੱਕੇ ਹਨ ਮਰੀਜ਼

    ਲੜੀ ਨੰ: ਜ਼ਿਲਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏਮੌਤਾਂ ਦੀ ਗਿਣਤੀ
    1ਐਸ.ਬੀ.ਐਸ ਨਗਰ1901
    2ਐਸ.ਏ.ਐਸ ਨਗਰ0700
    3ਹੁਸ਼ਿਆਰਪੁਰ0611
    4ਜਲੰਧਰ0500
    5ਅੰਮਿ੍ਰਤਸਰ0100
    6ਲੁਧਿਆਣਾ0100
     ਕੁੱਲ3812

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।