ਲੁਧਿਆਣਾ : ਖੜ੍ਹੀ ਟਰਾਲੀ ‘ਚ ਵੱਜੀ ਕਾਰ, ਨੌਜਵਾਨ ਦੀ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਆਸਟ੍ਰੇਲੀਆ

0
582

ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ, ਕਾਰ ਤੇ ਖੜ੍ਹੇ ਟਰੱਕ ਦੇ ਹਾਦਸੇ ਵਿਚ ਨੌਜਵਾਨ ਦੀ ਮੌਤ ਹੋ ਗਈ। ਮਨਦੀਪ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਤਾਂ ਮਨਦੀਪ ਬਹੁਤ ਛੋਟਾ ਸੀ। ਮਨਦੀਪ ਦੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਸੀ, ਜੋ ਵਿਆਹਿਆ ਹੋਇਆ ਸੀ। ਉਸ ਨੇ ਆਪਣੇ ਭਰਾ ਦੀ ਪਤਨੀ ਦੀ ਜ਼ਿੰਮੇਵਾਰੀ ਮਨਦੀਪ ਦੇ ਸਿਰ ਪਾ ਦਿੱਤੀ।

ਮਨਦੀਪ ਨੇ ਆਪਣੀ ਭਰਜਾਈ ਨਾਲ ਵਿਆਹ ਕਰਵਾ ਲਿਆ। ਮਨਦੀਪ ਨੇ ਸਖ਼ਤ ਮਿਹਨਤ ਕਰਕੇ ਆਪਣੀ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ। ਹੁਣ ਮਨਦੀਪ ਦਾ ਵੀਜ਼ਾ ਆਸਟ੍ਰੇਲੀਆ ਲਈ ਅਪਲਾਈ ਕੀਤਾ ਗਿਆ ਸੀ। ਹੁਣ ਉਸ ਨੇ ਆਸਟ੍ਰੇਲੀਆ ਜਾਣਾ ਸੀ।