ਅਮਰੀਕਾ | ਭਾਰਤੀ ਮੂਲ ਦੀ ਸਿੱਖ ਔਰਤ ਮਨਪ੍ਰੀਤ ਮੋਨਿਕਾ ਸਿੰਘ ਨੇ ਐਤਵਾਰ ਨੂੰ ਅਮਰੀਕਾ ਦੀ ਹੈਰਿਸ ਕਾਊਂਟੀ ਸਿਵਲ ਕੋਰਟ ਵਿਚ ਲਾਅ ਨੰਬਰ 4 ਵਿਚ ਜੱਜ ਵਜੋਂ ਅਹੁਦਾ ਸੰਭਾਲ ਲਿਆ ਹੈ। ਮੋਨਿਕਾ ਪਹਿਲੀ ਭਾਰਤੀ ਸਿੱਖ ਔਰਤ ਹੈ ਜੋ ਅਮਰੀਕਾ ਵਿਚ ਜੱਜ ਵਜੋਂ ਚੁਣੀ ਗਈ ਹੈ।
ਮੋਨਿਕਾ ਦਾ ਕਹਿਣਾ ਹੈ ਕਿ ਜੱਜ ਵਜੋਂ ਉਨ੍ਹਾਂ ਦੀ ਚੋਣ ਸਿੱਖ ਭਾਈਚਾਰੇ ਲਈ ਬਹੁਤ ਮਾਇਨੇ ਰੱਖਦੀ ਹੈ। ਮਨਪ੍ਰੀਤ ਦੇ ਪਿਤਾ ਏ.ਜੇ. ਜੋ ਇਕ ਆਰਕੀਟੈਕਟ ਹੈ। 1970 ਦੇ ਦਹਾਕੇ ਦੇ ਸ਼ੁਰੂ ਵਿਚ, ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਯੁਕਤ ਰਾਜ ਅਮਰੀਕਾ ਚਲੇ ਗਏ। ਉਸ ਦਾ ਕਹਿਣਾ ਹੈ ਕਿ ਉਸ ਸਮੇਂ ਦੌਰਾਨ ਮੇਰੇ ਪਿਤਾ ਨੂੰ ਦਸਤਾਰਧਾਰੀ ਸਿੱਖ ਹੋਣ ਦੇ ਨਾਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਮੋਨਿਕਾ ਨੇ ਕਿਹਾ ਕਿ ਮੇਰੇ ਭਰਾ ਨਾਲ ਸਕੂਲ ਵਿਚ ਵੀ ਧੱਕੇਸ਼ਾਹੀ ਹੁੰਦੀ ਸੀ ਪਰ ਹੁਣ ਸਭ ਨੂੰ ਪਤਾ ਹੈ ਕਿ ਹੁਣ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ।