ਲੁਧਿਆਣਾ | ਖੰਨਾ ਦੇ ਜੀ. ਟੀ. ਰੋਡ ‘ਤੇ ਵੱਡਾ ਹਾਦਸਾ ਵਾਪਰ ਗਿਆ। ਹਰਿਆਣਾ ਦੇ ਕਰਨਾਲ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਨਿੱਜੀ ਬੱਸ ਖੰਨਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ 2 ਬੱਚੇ ਜ਼ਖ਼ਮੀ ਹੋ ਗਏ।
ਬੱਸ ਵਿਚ 42 ਬੱਚੇ ਅਤੇ 4 ਅਧਿਆਪਕ ਸਵਾਰ ਸਨ। ਸਾਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸਨ। ਜਿਵੇਂ ਹੀ ਬੱਸ ਖੰਨਾ ਪੁਲ ‘ਤੇ ਪਹੁੰਚੀ ਤਾਂ ਬੱਸ ਦਾ ਟਾਇਰ ਫੱਟ ਗਿਆ। ਇਸ ਦੌਰਾਨ ਇਕ ਟਰੱਕ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਟਰੱਕ ਡਰਾਈਵਰ ਫਰਾਰ ਹੋ ਗਿਆ। ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।