ਜਾਅਲੀ ਦਸਤਾਵੇਜ਼ਾਂ ਨਾਲ ਬੈਂਕ ਖਾਤੇ ‘ਚੋਂ 21 ਲੱਖ ਕਢਵਾਉਣ ਦਾ ਮੈਨੇਜਰ ਸਮੇਤ 3 ‘ਤੇ ਲੱਗਾ ਆਰੋਪ, ਤਿੰਨੋਂ ਨਾਮਜ਼ਦ

0
1216

ਪਟਿਆਲਾ | ਇਥੋਂ ਦੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਸਮੇਤ 3 ਲੋਕਾਂ ‘ਤੇ ਖਾਤੇ ‘ਚੋਂ 21 ਲੱਖ ਕਢਵਾਉਣ ਦਾ ਦੋਸ਼ ਲੱਗਾ ਹੈ। ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਪਟਿਆਲਾ ਗੇਟ ਨਾਭਾ ਸ਼ਾਖਾ ਦੇ ਮੁੱਖ ਪ੍ਰਬੰਧਕ ਸੁਸ਼ੀਲ ਕੁਮਾਰ, ਪਰਜਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਅਤੇ ਪੂਜਾ ਸ਼ਰਮਾ ਵਾਸੀ ਬੁੱਧ ਰਾਮ ਵਾਲੀ ਗਲੀ ਵਜੋਂ ਹੋਈ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਉਸ ਦੇ ਬੈਂਕ ਖਾਤੇ ਵਿਚੋਂ ਨਕਦੀ ਕਢਵਾਉਣ ਤੋਂ ਪਹਿਲਾਂ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ। ਉਕਤ ਦਸਤਾਵੇਜ਼ਾਂ ਦੇ ਆਧਾਰ ‘ਤੇ ਵੱਖ-ਵੱਖ ਸਮੇਂ ‘ਤੇ ਨਕਦੀ ਕਢਵਾਈ ਹੈ। ਪੁਰਸ਼ੋਤਮ ਨੇ ਕਿਹਾ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦੇ ਖਾਤੇ ਵਿਚੋਂ ਕਦੋਂ ਨਿਕਲੇ। ਪੁਲਿਸ ਵਲੋਂ ਜਾਂਚ ਜਾਰੀ ਹੈ।

ਖਾਤਾਧਾਰਕ ਪੁਰਸ਼ੋਤਮ ਦਾਸ ਵਾਸੀ ਮਾਨ ਕੋਠੀ ਗਿੱਲਾ ਸਟਰੀਟ ਨਾਭਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਉਸ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਆਪਸ ਵਿਚ ਮਿਲ ਕੇ ਵੱਖ-ਵੱਖ ਤਰੀਕਾਂ ਨੂੰ ਉਸ ਦੇ ਬੈਂਕ ਖਾਤੇ ਵਿਚੋਂ ਕੁੱਲ 21 ਲੱਖ ਰੁਪਏ ਕਢਵਾ ਲਏ। ਜਿਨ੍ਹਾਂ ਵਿਚ ਉਸ ਦੇ ਖਾਤੇ ਵਿਚੋਂ ਨਕਦੀ ਕਢਵਾਈ ਗਈ ਸੀ।