ਲੁਧਿਆਣਾ : ਨਸ਼ੇ ‘ਚ ਧੁੱਤ 16 ਵਿਅਕਤੀਆਂ ਨੇ ਘਰਾਂ ‘ਤੇ ਸ਼ਰਾਬ ਦੀਆਂ ਬੋਤਲਾਂ ਤੇ ਚਲਾਏ ਇੱਟਾਂ-ਰੋੜੇ, ਲੋਕਾਂ ਦੇ ਚਾੜ੍ਹੇ ਕੁਟਾਪੇ, ਫੈਲੀ ਦਹਿਸ਼ਤ

0
738

ਲੁਧਿਆਣਾ | ਪੰਜਾਬ ਦੇ ਹਾਲਾਤ ਰੋਜ਼ ਵਿਗੜਦੇ ਨਜ਼ਰ ਆ ਰਹੇ ਹਨ। ਲੋਕਾਂ ਦੇ ਮੰਨ ਵਿਚ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਰੋਜ਼ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਤਾਜ਼ਾ ਮਾਮਲਾ ਬਟਾਲੇ ਦੇ ਕਦਾਂ ਮੁਹੱਲੇ ਤੋਂ ਆਇਆ ਹੈ, ਜਿਥੇ ਬੀਤੀ ਅੱਧੀ ਰਾਤ ਨੂੰ ਕਰੀਬ 12 ਵਜੇ 15 ਤੋਂ 16 ਨੌਜਵਾਨ ਸ਼ਰਾਬ ਦੇ ਨਸ਼ੇ ਨਾਲ ਧੁੱਤ ਹੋ ਕੇ ਮੁਹੱਲੇ ਵਿਚ ਆ ਕੇ ਗਾਲੀ-ਗਲੋਚ ਕਰਦੇ ਹਨ ਜਿਨ੍ਹਾਂ ਵਲੋਂ ਰੋਕਿਆ ਜਾਂਦਾ ਸੀ, ਉਸ ਦਾ ਕੁਟਾਪਾ ਲਾਇਆ ਜਾਂਦਾ ਸੀ, ਭਾਵੇਂ ਉਹ ਇਲਾਕੇ ਦੀ ਮਹਿਲਾ ਹੀ ਕਿਉਂ ਨਾ ਹੋਵੇ। ਸ਼ਰਾਬ ਦੇ ਨਸ਼ੇ ਵਿਚ ਨੌਜਵਾਨਾਂ ਵਲੋਂ ਕਈ ਘਰਾਂ ਉੱਤੇ ਇੱਟਾਂ ਰੋੜੇ ਅਤੇ ਸ਼ਰਾਬ ਦੀਆਂ ਬੋਤਲਾਂ ਚਲਾਈਆਂ ਗਈਆਂ। ਘਟਨਾ ਵਾਲੀ ਜਗ੍ਹਾ ਉੱਤੇ ਪਹੁੰਚ ਕੇ ਪੁਲਿਸ ਨੇ ਜਾਇਜ਼ਾ ਲਿਆ।

ਲੋਕਾਂ ਨੇ ਦੱਸਿਆ ਕਿ ਉਹ ਆਪਣੇ ਘਰਾਂ ਵਿਚ ਰਾਤ ਨੂੰ ਸੌਂ ਰਹੇ ਸਨ, ਅਚਾਨਕ ਮੁਹੱਲੇ ਵਿਚ ਰੌਲਾ ਪੈਂਦਾ ਹੈ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ 15 ਤੋਂ 16 ਨੌਜਵਾਨ ਨਸ਼ੇ ਵਿਚ ਧੁੱਤ ਘੁੰਮ ਰਹੇ ਸਨ। ਰੋਕਿਆ ਗਿਆ ਤਾਂ ਘਰਾਂ ਉਤੇ ਹਮਲਾ ਕਰ ਦਿੱਤਾ ਜੋ ਬਾਹਰ ਮਿਲਿਆ। ਅਸੀਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕਰਦੇ ਹਾਂ ਕਿਉਂਕਿ ਸਾਡੇ ਬੱਚੇ ਰਾਤ ਦੇ ਸਹਿਮੇ ਹੋਏ ਹਨ।

ਆਪ ਦੇ ਵਾਰਡ ਇੰਚਾਰਜ ਨੇ ਕਿਹਾ ਕਿ ਦੇਰ ਰਾਤ ਫੋਨ ਆਇਆ ਸੀ ਕਿ ਕੁਝ ਸ਼ਰਾਰਤੀ ਅਨਸਰ ਸ਼ਰਾਬ ਦੇ ਨਸ਼ੇ ਵਿਚ ਦਹਿਸ਼ਤ ਫੈਲਾ ਰਹੇ ਹਨ। ਪੁਲਿਸ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦੀ ਤੋਂ ਜਲਦੀ ਨੌਜਵਾਨਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ| ਫਿਲਹਾਲ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ ਦੇ ਘਰ ਨੂੰ ਤਾਲੇ ਲੱਗੇ ਹਨ ਜਿਨ੍ਹਾਂ ਦੀ ਪਛਾਣ ਹੋਈ ਹੈ।